ਸਰਕਾਰੀ ਪ੍ਰਾਇਮਰੀ ਸਕੂਲ ਢੰਡੋਵਾਲ ਨੇ ਜ਼ਿਲ੍ਹਾ ਪੱਧਰ 'ਤੇ ਪ੍ਰਾਪਤ ਕੀਤਾ ਸਵੱਛ ਵਿਦਿਆਲਾ ਪੁਰਸਕਾਰ
Tuesday, Jun 21, 2022 - 09:18 PM (IST)

ਸ਼ਾਹਕੋਟ : ਸਰਕਾਰੀ ਪ੍ਰਾਇਮਰੀ ਸਕੂਲ ਢੰਡੋਵਾਲ ਬਲਾਕ ਸ਼ਾਹਕੋਟ-2 ਨੇ ਜ਼ਿਲ੍ਹਾ ਪੱਧਰ 'ਤੇ ਸਬ-ਕੈਟਾਗਰੀ 'Under water overall rating five star' ਨਾਲ ਸਵੱਛ ਵਿਦਿਆਲਾ ਪੁਰਸਕਾਰ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਤੋਂ ਪ੍ਰਾਪਤ ਕੀਤਾ। ਹੈੱਡ ਟੀਚਰ ਜਤਿੰਦਰ ਪਾਲ ਅਰੋੜਾ ਨੇ ਦੱਸਿਆ ਕਿ ਪੁਰਸਕਾਰ ਪ੍ਰਾਪਤ ਕਰਨ ਲਈ ਸਕੂਲ ਦਾ ਸਮੁੱਚਾ ਸਟਾਫ, ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਐੱਨ.ਆਰ.ਆਈ. ਵੀਰਾਂ, ਮਿਡ-ਡੇ ਮੀਲ ਕੁੱਕ-ਕਮ-ਹੈਲਪਰ, ਮਾਲੀ ਮਲਕੀਤ ਚੰਦ, ਸਮੂਹ ਪਿੰਡ ਵਾਸੀ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਮਿਹਨਤ ਤੇ ਸਹਿਯੋਗ ਸਦਕਾ ਇਹ ਸੰਭਵ ਹੋ ਸਕਿਆ ਹੈ।
ਖ਼ਬਰ ਇਹ ਵੀ : ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਗੈਂਗਸਟਰ ਕਰ ਰਹੇ ਧਮਾਕੇਦਾਰ ਖੁਲਾਸੇ, ਪੜ੍ਹੋ TOP 10
ਸਕੂਲ ਦੀ ਇਸ ਪ੍ਰਾਪਤੀ 'ਤੇ ਸਰਪੰਚ ਢੰਡੋਵਾਲ ਤੇ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਸੁਰਿੰਦਰਜੀਤ ਸਿੰਘ ਚੱਠਾ, ਲਖਵੀਰ ਸਿੰਘ ਚੱਠਾ (ਯੂ.ਕੇ.), ਬਲਵਿੰਦਰ ਸਿੰਘ ਚੱਠਾ (ਯੂ.ਐੱਸ.ਏ.), ਗੁਰਦਿਆਲ ਸਿੰਘ ਚੱਠਾ (ਯੂ.ਕੇ.), ਪੂਰਨ ਸਿੰਘ ਚੱਠਾ (ਯੂ.ਕੇ.), ਬਾਬਾ ਪਾਲ ਸਿੰਘ ਫਰਾਂਸ ਵਾਲੇ, ਬਲਦੇਵ ਸਿੰਘ ਚੱਠਾ ਸਾਬਕਾ ਸਰਪੰਚ, ਸੁਰਜੀਤ ਸਿੰਘ ਸਾਬਕਾ ਚੇਅਰਮੈਨ, ਸ਼੍ਰੀਮਤੀ ਸੁਸ਼ੀਲ ਕੁਮਾਰੀ ਬੀ.ਪੀ.ਈ.ਓ. ਸ਼ਾਹਕੋਟ-2, ਰਾਕੇਸ਼ ਚੰਦ ਬੀ.ਪੀ.ਈ.ਓ. ਸ਼ਾਹਕੋਟ-1, ਰਾਮੇਸ਼ਵਰ ਚੰਦਰ, ਦਵਿੰਦਰ ਸਿੰਘ, ਮਿਹਰਦੀਪ ਸਿੰਘ ਜੋਸਨ, ਸੁਰਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਜੱਸਲ, ਰਾਕੇਸ਼ ਖਹਿਰਾ, ਲਖਵੀਰ ਸਿੰਘ (ਸਾਰੇ ਸੀ.ਐੱਚ.ਟੀ.), ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਸੁਰਜੀਤ ਸਿੰਘ, ਪ੍ਰਵੀਨ ਕੁਮਾਰੀ, ਮੀਨਾ ਰਾਣੀ, ਰਚਨਾ ਸਿਆਲ, ਸਰਬਜੀਤ ਕੌਰ, ਕਮਲਜੀਤ ਸਿੰਘ ਜੱਸਲ (ਸਾਰੇ ਹੈੱਡ ਟੀਚਰ), ਤਜਿੰਦਰ ਅਰੋੜਾ, ਨੀਰੂ ਸ਼ਰਮਾ, ਸ਼ਰਨਜੀਤ ਕੌਰ, ਬੰਸ ਚੇਅਰਮੈਨ ਸੀ.ਐੱਮ.ਸੀ., ਗਗਨਦੀਪ ਕੌਰ (ਵਾਈਸ ਚੇਅਰਪਰਸਨ), ਬਲਜੀਤ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਬਲਵਿੰਦਰ ਸਿੰਘ ਤੇ ਹੋਰ ਬਹੁਤ ਸਾਰੇ ਅਧਿਆਪਕਾਂ ਨੇ ਸਕੂਲ ਦੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ।
ਇਹ ਵੀ ਪੜ੍ਹੋ : ਛੱਤੀਸਗੜ੍ਹ: ਨੌਪਾੜਾ 'ਚ CRPF ਦੀ ROP ਪਾਰਟੀ 'ਤੇ ਨਕਸਲੀ ਹਮਲਾ, 3 ਜਵਾਨ ਸ਼ਹੀਦ