ਪਿੰਡ ਢਡਿਆਲਾ ਵਾਸੀਆਂ ਨੇ ਕਰ ਲਿਆ ਏਕਾ, ਸਰਬਸੰਮਤੀ ਨਾਲ ਚੁਣ ਲਿਆ ਨੌਜਵਾਨ ਸਰਪੰਚ

Sunday, Sep 29, 2024 - 05:29 PM (IST)

ਪਿੰਡ ਢਡਿਆਲਾ ਵਾਸੀਆਂ ਨੇ ਕਰ ਲਿਆ ਏਕਾ, ਸਰਬਸੰਮਤੀ ਨਾਲ ਚੁਣ ਲਿਆ ਨੌਜਵਾਨ ਸਰਪੰਚ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਇਕ ਪਾਸੇ ਕਈ ਪਿੰਡਾਂ ਵਿਚ ਪਾਰਟੀਬਾਜ਼ੀ ਅਤੇ ਜੋੜ ਤੋੜ ਨਾਲ ਵੱਡੇ ਖ਼ਰਚ ਕਰਕੇ ਸਰਪੰਚ ਪੰਚ ਬਣਨ ਦੀ ਦੌੜ ਲੱਗੀ ਹੋਈ ਹੈ, ਉਥੇ ਹੀ ਪਿੰਡ ਢਡਿਆਲਾ ਵਾਸੀਆਂ ਨੇ ਆਪਸੀ ਭਾਈਚਾਰੇ ਅਤੇ ਇਤਫ਼ਾਕ ਦੀ ਮਿਸਾਲ ਪੇਸ਼ ਕਰਦਿਆਂ ਪਿੰਡ ਦੀ ਪੰਚਾਇਤ ਲਈ ਸਰਪੰਚ ਅਤੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਹੈ| ਜਿਸ ਦੇ ਚਲਦੇ ਹੋਣ ਪਿੰਡ ਵਿਚ ਵੋਟਾ ਨਹੀਂ ਪੈਣਗੀਆਂ। ਇਹ ਪਹਿਲਕਦਮੀ ਪਿੰਡ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਈ ਹੈ। 

ਜਿਸ ਦੇ ਲਈ ਪਿੰਡ ਵਾਸੀਆਂ ਨੇ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ (ਬਾਬਾ ਰੋਟੀ ਰਾਮ ਜੀ) ਵਿਖੇ ਪਿੰਡ ਵਾਸੀਆਂ ਦਾ ਇਕੱਠ ਹੋਇਆ। ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਨੌਜਵਾਨ ਆਗੂ ਅਤਿੰਦਰਪਾਲ ਸਿੰਘ ਨੂੰ ਸਰਪੰਚ ਚੁਣਿਆਂ । ਇਸੇ ਤਰਾਂ ਵੱਖ ਵੱਖ 7 ਵਾਰਡਾਂ ਲਈ ਚਰਨ ਦਾਸ, ਜਸਵੰਤ, ਤੋਸ਼ੀ ਦੇਵੀ, ਮਨਪ੍ਰੀਤ ਕੌਰ, ਕਰਮਜੀਤ ਕੌਰ, ਮੋਹਨ ਸਿੰਘ, ਹਰਜੀਤ ਸਿੰਘ ਨੂੰ ਪੰਚ ਚੁਣਿਆ ਗਿਆ। ਇਸ ਮੌਕੇ ਸਮੂਹ ਸੰਗਤ ਨੇ ਮਿਲਕੇ ਸਰਬੱਤ ਦੇ ਭਲੇ ਅਤੇ ਪਿੰਡ ਦੀ ਚੜਦੀਕਲਾ ਲਈ ਅਰਦਾਸ ਕੀਤੀ। 

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ BSF ਤੇ ਨਸ਼ਾ ਤਸਕਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ

ਇਸ ਮੌਕੇ ਸਾਬਕਾ ਸਰਪੰਚ ਕੂੜਾ ਰਾਮ,ਸਾਬਕਾ  ਸਰਪੰਚ ਰਾਜ ਕੁਮਾਰ ਸਭਰਵਾਲ,ਸੁਖਰਾਜ ਸਿੰਘ,ਗੁਰਮੀਤ ਸਿੰਘ,ਗੁਰਜੀਤ ਸਿੰਘ,ਕੁਲਵੀਰ ਸਿੰਘ,ਗੋਪਾ ਬਡਿਆਲ,ਸਤਵਿੰਦਰ ਸਿੰਘ,ਸਤਵਿੰਦਰ ਸਿੰਘ,ਹਰਪਿੰਦਰ ਸਿੰਘ,ਅਜੀਤ ਸਿੰਘ, ਪਿੰਡ ਵਾਸੀ ਅਤੇ ਗੁਰਦੁਆਰਾ ਕਮੇਟੀ ਦੇ ਸੇਵਾਦਾਰ ਮੌਜੂਦ ਰਹੇ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਪਹਿਲੀ ਅਕਤੂਬਰ ਤੋਂ ਇੰਨੇ ਵਜੇ ਲੱਗਣਗੇ ਸਕੂਲ 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News