ਪੁਲਸ ਕੰਟਰੋਲ ਰੂਮ ’ਚ ਸੂਚਨਾ ਦੇਣ ਦੇ ਬਾਵਜੂਦ ਪੁਲਸ ਨੇ 3 ਘੰਟੇ ਬਾਅਦ ਲਈ ਸੁਧ

07/13/2019 5:15:33 AM

ਫਗਵਾੜਾ, (ਜਲੋਟਾ)– ਇਸ ਦੌਰਾਨ ਸਬੰਧਤ ਪੱਖ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਕਤ ਵਾਰਦਾਤ ਹੋਈ ਤਾਂ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਫਗਵਾੜਾ ਨੂੰ ਦੇ ਦਿੱਤੀ ਗਈ ਸੀ ਪਰ ਇਹ ਆਪਣੇ-ਆਪ ’ਚ ਬੇਹੱਦ ਗੰਭੀਰ ਗੱਲ ਬਣੀ ਹੋਈ ਹੈ ਕਿ ਪੁਲਸ ਦੇ ਆਲਾ ਅਧਿਕਾਰੀਆਂ ਨੇ ਵਾਪਰੀ ਵਾਰਦਾਤ ਦੇ 3 ਘੰਟੇ ਬੀਤ ਜਾਣ ਦੇ ਬਾਅਦ ਇਸਦੀ ਸੁਧ ਲਈ। ਸਿਵਲ ਹਸਪਤਾਲ ’ਚ ਮੌਜੂਦ ਜ਼ਖਮੀ ਭਾਰਤੀ ਜਨਤਾ ਯੂਵਾ ਮੋਰਚਾ ਮੰਡਲ ਦੇ ਸਾਬਕਾ ਜਨਰਲ ਸਕੱਤਰ ਹਰਜੀਤ ਸਿੰਘ ਦੇ ਪਿਤਾ ਅਤੇ ਚਾਚੇ ਨੇ ਸਵਾਲ ਕੀਤੇ ਕਿ ਫਗਵਾੜਾ ’ਚ ਪੁਲਸ ਤੰਤਰ ਦੀ ਜਨ ਸੁਰੱਖਿਆ ਦੇ ਪ੍ਰਤੀ ਇਹ ਜਵਾਬ ਦੇਹੀ ਹੈ। ਜਿਥੇ ਪੁਲਸ ਅਧਿਕਾਰੀ ਇੰਨੀ ਵੱਡੀ ਵਾਰਦਾਤ ਹੋਣ ਦੇ ਬਾਅਦ ਆਰਾਮ ਨਾਲ 3 ਘੰਟੇ ਬੀਤਣ ’ਤੇ ਮਾਮਲੇ ਦੀ ਜਾਂਚ ਕਰਨ ਆਉਂਦੇ ਹਨ। ਪੀੜਤ ਨੇ ਕਿਹਾ ਕਿ ਫਗਾਵਾੜਾ ’ਚ ਹਾਲਾਤ ਦਿਨੋ-ਦਿਨ ਜੰਗਲ ਰਾਜ ਵਰਗੇ ਬਣ ਚੁੱਕੇ ਹਨ। ਲੋਕਲ ਪੁਲਸ ਤੰਤਰ ਅਸਮਾਜਿਕ ਤੱਤਾਂ ਖਾਸਕਰ ਗੁੰਡਾਗਰਦੀ ਕਰਨ ਵਾਲਿਆਂ ਤੋਂ ਇੰਨਾ ਡਰਿਆ ਹੈ ਕਿ ਜਿਥੇ ਉਕਤ ਲੋਕ ਚਾਹੁਣ ਤਾਂ ਜਿਥੇ ਮਰਜ਼ੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ, ਉਧਰ ਪੁਲਸ ਚੁਪ ਸਾਧ ਕੇ ਡੂੰਘੀ ਨੀਂਦ ਸੁੱਤੀ ਪਈ ਹੈ।

ਲੋਕਾਂ ’ਚ ਦਹਿਸ਼ਤ, ਕਿਹਾ : ਫਗਾਵਾੜਾ ਪੁਲਸ ਦਾ ਬੁਰਾ ਹਾਲ

ਨਾ ਕੋਈ ਅਫਸਰ ਜਵਾਬ ਦਿੰਦਾ ਹੈ ਅਤੇ ਨਾ ਹੀ ਕੋਈ ਸੰਪਰਕ ਕਰਨ ’ਤੇ ਕਾਰਵਾਈ ਕਰਦਾ ਹੈ ਫਗਵਾੜਾ ’ਚ ਭਾਰਤੀ ਜਨਤਾ ਯੂਵਾ ਮੋਰਚਾ ਮੰਡਲ ਦੇ ਸਾਬਕਾ ਜਨਰਲ ਸਕੱਤਰ ਹਰਜੀਤ ਸਿੰਘ ’ਤੇ ਦਿਨ-ਦਿਹਾੜੇ ਹੋਏ ਜਾਨਲੇਵਾ ਹਮਲੇ ਦੇ ਬਾਅਦ ਲੋਕਾਂ ’ਚ ਅਣਪਛਾਤੇ ਲੁਟੇਰਿਆਂ, ਹਮਲਾਵਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਦਹਿਸ਼ਤ ਪਾਈ ਜਾ ਰਹੀ ਹੈ। ਕਈ ਲੋਕਾਂ ਨੇ ਕਿਹਾ ਕਿ ਫਗਵਾੜਾ ’ਚ ਪੁਲਸ ਤੰਤਰ ਨਾਂ ਦਾ ਕੋਈ ਵਿਭਾਗ ਬਾਕੀ ਨਹੀਂ ਬਚਿਆ ਹੈ। ਫਗਵਾੜਾ ਪੁਲਸ ਦਾ ਇੰਨਾ ਬੁਰਾ ਹਾਲ ਤਾਂ ਕਦੇ ਵੀ ਨਹੀਂ ਸੀ। ਲੋਕਾਂ ਨੇ ਇਕ ਆਵਾਜ਼ ’ਚ ਕਿਹਾ ਕਿ ਪੁਲਸ ਅਧਿਕਾਰੀ ਨਾ ਤਾਂ ਕਿਸੇ ਦਾ ਫੋਨ ਸੁਣਦੇ ਹਨ, ਨਾ ਹੀ ਕਿਸੇ ਨੂੰ ਜਵਾਬ ਦਿੰਦੇ ਹਨ ਅਤੇ ਨਾ ਹੀ ਕਿਸੇ ਵਾਰਦਾਤ ਦੀ ਸੂਚਨਾ ਮਿਲਣ ਦੇ ਬਾਅਦ ਤੁਰੰਤ ਹਰਕਤ ’ਚ ਆਉਂਦੇ        ਹਨ।

ਲੋਕਾਂ ਨੇ ਕਿਹਾ ਕਿ ਫਗਵਾੜਾ ਪੁਲਸ ਸਿਰਫ ਮੀਡੀਆ ’ਚ ਗੁਡ ਪੁਲਸਿੰਗ ਅਤੇ ਗੁਡ ਗਵਰਨੈਂਸ ਦੀਆਂ ਗੱਲਾਂ ਕਰਦੀ ਹੈ, ਜਦ ਕਿ ਹਕੀਕਤ ਇਹ ਹੈ ਕਿ ਸ਼ਹਿਰੀ ਅਤੇ ਪੇਂਡੂ ਇਲਾਕਿਆਂ ’ਚ ਅਣਪਛਾਤੇ ਲੁਟੇਰੇ, ਸ਼ਰਾਰਤੀ ਅਨਸਰ ਜਦ ਮਰਜ਼ੀ ਕਿਸੇ ਨੂੰ ਵੀ ਨਿਸ਼ਾਨਾ ਬਣਾ ਕੇ ਉਸਨੂੰ ਹਰਜੀਤ ਸਿੰਘ ਵਾਂਗ ਵਿਚਕਾਰ ਸੜਕ ਦੇ ਕੁੱਟ-ਮਾਰ ਕਰ ਕੇ ਅਰਧ ਮਰਿਆ ਕਰ ਸਕਦੇ ਹਨ।


Bharat Thapa

Content Editor

Related News