ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ ਮੀਟਿੰਗ, ਜਾਣੋ ਕੀ ਲਿਆ ਗਿਆ ਫ਼ੈਸਲਾ

Thursday, Jul 09, 2026 - 01:14 PM (IST)

ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ ਮੀਟਿੰਗ, ਜਾਣੋ ਕੀ ਲਿਆ ਗਿਆ ਫ਼ੈਸਲਾ

ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਕਾਂਗਰਸ 'ਚ ਬਗਾਵਤੀ ਤੇਵਰ ਵਿਖਾ ਰਹੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਹਾਈਕਮਾਨ ਨੇ ਕਿਨਾਰਾ ਕਰ ਲਿਆ ਹੈ। ਚੰਨੀ ਦਿੱਲੀ ਜਾ ਕੇ ਰਾਸ਼ਟਰੀ ਪ੍ਰਧਾਨ ਮਲਿੱਕਾਰਜੁਨ ਖੜਗੇ, ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ। ਇਸ ਦੇ ਬਾਅਦ ਚਰਨਜੀਤ ਸਿੰਘ ਚੰਨੀ ਧੜੇ ਨੇ ਅੱਜ ਚੰਡੀਗੜ੍ਹ 'ਚ ਵਿਧਾਇਕ ਰਾਣਾ ਗੁਰਜੀਤ ਦੇ ਘਰ 'ਚ ਤੀਜੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ ਅਤੇ ਹੋਰ ਕਈ ਨੇਤਾ ਵੀ ਸ਼ਾਮਲ ਹੋਏ। ਇਹ ਮੀਟਿੰਗ ਰਾਣਾ ਗੁਰਜੀਤ ਦੇ ਘਰ ਕਰੀਬ ਇਕ ਘੰਟਾ ਮੀਟਿੰਗ ਚੱਲੀ। ਮੀਟਿੰਗ ਤੋਂ ਬਾਅਦ ਚੰਨੀ ਧੜੇ ਦੇ ਸੁਰ ਨਰਮ ਪੈਂਦੇ ਦਿੱਸ ਰਹੇ ਹਨ। ਹਾਈਕਮਾਨ ਨਾਲ ਮੁਲਾਕਾਤ ਕਰਨ ਲਈ ਚੰਨੀ ਧੜਾ ਤਿਆਰ ਹੈ।  

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ

ਕਾਂਗਰਸ 'ਚ ਸਭ ਆਲ ਇਜ਼ ਵੈੱਲ
ਮੀਟਿੰਗ ਮਗਰੋਂ ਬਾਹਰ ਆ ਕੇ ਰਾਣਾ ਗੁਰਜੀਤ ਨੇ ਵੱਡਾ ਬਿਆਨ ਦਿੰਦੇ ਕਿਹਾ ਕਿ ਮੇਰੀ ਬਘੇਲ ਸਾਬ੍ਹ ਨਾਲ ਕੋਈ ਮੀਟਿੰਗ ਜਾਂ ਕਈ ਫੋਨ 'ਤੇ ਗੱਲਬਾਤ ਨਹੀਂ ਹੋਈ। ਮੇਰੀ ਗੱਲਬਾਤ ਸਾਡੇ ਸੈਕਟਰੀ ਸੂਰਜ ਠਾਕੁਰ ਨਾਲ ਹੋਈ  ਹੈ ਅਤੇ ਉਨ੍ਹਾਂ ਨਾਲ ਮਿਲ ਕੇ ਮੁਲਾਕਾਤ ਕੀਤੀ ਜਾਵੇਗੀ। ਕਾਂਗਰਸ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਕੋਈ ਡੈੱਡਲੌਕ ਨਹੀਂ ਹੈ। ਕਾਂਗਰਸ 'ਚ ਆਲ ਇਜ਼ ਵੈੱਲ ਹੈ। ਜਦੋਂ ਉਨ੍ਹਾਂ ਨੂੰ ਹਾਈਕਮਾਨ ਵੱਲੋਂ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਾਡਾ ਇੰਟਰਨਲ ਮੈਟਰ ਹੈ ਅਤੇ ਤੁਸੀਂ ਮੇਰੇ 'ਤੇ ਕੋਈ ਗੱਲ ਥੋਪ ਨਹੀਂ ਸਕਦੇ ਹੋ। ਉਨ੍ਹਾਂ ਕਿਹਾ ਕਿ ਹਾਈਕਮਾਂਡ ਤੋਂ ਕੋਈ ਵੀ ਬੰਦਾ ਬਾਹਰ ਨਹੀਂ ਚੱਲ ਰਿਹਾ ਅਤੇ ਸਮਾਂ ਆਉਣ 'ਤੇ ਸਭ ਕੁਝ ਸਹੀ ਹੋ ਜਾਵੇਗਾ। 
PunjabKesari

ਡਿਫ਼ੈਸ ਆਫ਼ ਓਪੀਨੀਅਨ ਹੋ ਸਕਦੇ ਹਨ, ਸਾਡੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ: ਰੰਧਾਵਾ 
ਉਥੇ ਹੀ ਚੰਨੀ ਧੜੇ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਡਿਫ਼ੈਸ ਆਫ਼ ਓਪੀਨੀਅਨ ਹੋ ਸਕਦੇ ਹਨ ਅਤੇ ਅਸੀਂ ਭੂਪੇਸ਼ ਬਘੇਲ ਨਾਲ ਮਿਲ ਕੇ ਸਾਰੀ ਗੱਲ ਸਾਹਮਣੇ ਰੱਖਾਂਗੇ। ਸਾਰੀ ਕਾਂਗਰਸ ਇਕੱਠੀ ਹੈ। ਸਾਰੇ ਇਕੱਠੇ ਹੋ ਕੇ ਮਸਲੇ ਦਾ ਹੱਲ ਕਰਾਂਗੇ। 

ਇਹ ਵੀ ਪੜ੍ਹੋ: ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ 'ਤੇ ਪੰਜਾਬ ਪੁਲਸ ਦੇ SHO 'ਤੇ ਡਿੱਗੀ ਗਾਜ! ਹੋਈ ਸਖ਼ਤ ਕਾਰਵਾਈ

ਇਥੇ ਇਹ ਵੀ ਦੱਸਣਯੋਗ ਹੈ ਕਿ ਏ. ਆਈ. ਸੀ. ਸੀ. ਪੰਜਾਬ ਦੇ ਇੰਚਾਰਜ ਬਘੇਲ ਨੇ ਦੂਜੀ ਵਾਰ ਕਹਿ ਚੁੱਕੇ ਹਨ ਕਿ ਪੰਜਾਬ 'ਚ ਹਾਈਕਮਾਨ ਦੇ ਫ਼ੈਸਲੇ ਨੂੰ ਬਦਲਿਆ ਨਹੀਂ ਜਾਵੇਗਾ। ਉਨ੍ਹਾਂ ਨੇ ਚੰਨੀ ਧੜੇ ਦੀ ਜ਼ਿੱਦ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਇਹ ਕੋਈ ਗੁੱਡੇ ਗੁੱਡੀਆਂ ਦੀ ਖੇਡ ਨਹੀਂ ਹੈ। ਬਘੇਲ ਨੇ ਸਪੱਸ਼ਟ ਕੀਤਾ ਕਿ ਚੰਨੀ ਅਤੇ ਉਨ੍ਹਾਂ ਦੇ ਧੜੇ ਨੂੰ ਹਾਈਕਮਾਨ ਦੇ ਫ਼ੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਚਰਨਜੀਤ ਸਿੰਘ ਚੰਨੀ ਦੇ ਆਪਣੇ ਖੇਮੇ ਵਿਚ 7 ਵਿਧਾਇਕ ਅਤੇ ਇਕ ਸੰਸਦ ਦੇ ਸਮਰਥਨ ਦੇ ਮੁਕਾਬਲੇ ਬਘੇਲ ਨੇ ਇਹ ਕਹਿ ਕੇ ਉਨ੍ਹਾਂ ਨੂੰ ਸੰਗਠਨ ਦੀ ਤਾਕਤ ਵਿਖਾਈ ਕਿ 23 ਜ਼ਿਲ੍ਹਿਆਂ ਦੇ ਪ੍ਰਧਾਨ ਮੌਜੂਦਾ ਰਾਜਾ ਵੜਿੰਦ ਦੇ ਨਾਲ ਹੈ। ਚੋਣਾਂ ਵਿਚ ਵਿਧਾਇਕ ਜਾਂ ਸਾਬਕਾ ਵਿਧਾਇਤ ਨੂੰ ਟਿਕਟ ਮਿਲੇਗੀ ਜਾਂ ਨਹੀਂ, ਇਹ ਵੀ ਤੈਅ ਨਹੀਂ ਪਰ ਗਰਾਊਂਡ 'ਤੇ ਵਰਕਿੰਗ ਲਈ ਜ਼ਿਲ੍ਹਾ ਪ੍ਰਧਾਨ ਹੀ ਕੰਮ ਆਉਣੇ ਹਨ। ਇਸ ਲਈ ਹਾਈਕਮਾਨ ਵੜਿੰਗ 'ਤੇ ਭਰੋਸਾ ਵਿਖਾ ਰਿਹਾ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News