ਸਿਹਤ ਵਿਭਾਗ ਨੇ ਨਸ਼ਟ ਕੀਤਾ 2.70 ਕੁਇੰਟਲ ਦੇਸੀ ਘਿਉ

10/08/2018 2:21:10 AM

ਹੁਸ਼ਿਆਰਪੁਰ,   (ਘੁੰਮਣ)- ਕਿਸੇ ਜ਼ਮਾਨੇ  ਵਿਚ ਪੰਜਾਬ ਵਿਚ ਦੇਸੀ ਘਿਉ ਨੂੰ ਖਾਲਸ ਤੇ ਸ਼ੁੱਧ ਮੰਨਿਆ ਜਾਂਦਾ ਸੀ, ਪਰ ਅੱਜਕਲ ਪੰਜਾਬ ਦੇ ਲੋਕਾਂ ਦੀ ਸਿਹਤ  ਨਾਲ ਕਿਸ ਤਰ੍ਹਾਂ ਮਿਲਾਵਟਖੋਰ ਖਿਲਵਾਡ਼ ਕਰ ਰਹੇ ਹਨ, ਇਸ ਦਾ ਖੁਲਾਸਾ ਕਰਦਿਅਾਂ ਜ਼ਿਲਾ ਸਿਹਤ ਅਫ਼ਸਰ  ਡਾ. ਸੇਵਾ ਸਿੰਘ ਨੇ ਦੱਸਿਅਾ ਕਿ ਪਿਛਲੇ ਦਿਨੀਂ ਕ੍ਰਿਸ਼ਨਾ  ਟਰੇਡਰਜ਼  ਖਾਨਪੁਰੀ ਗੇਟ ਹੁਸ਼ਿਆਰਪੁਰ ’ਤੇ ਛਾਪਾ ਮਾਰ ਕੇ ਸਿਹਤ ਵਿਭਾਗ ਨੇ 2 ਕੁਇੰਟਲ 70 ਕਿਲੋ (270  ਕਿਲੋ) ਨਕਲੀ ਦੇਸੀ ਘਿਉ ਬਰਾਮਦ ਕੀਤਾ ਸੀ,   ਜਿਸ ਦੇ ਕੱਲ ਸੈਂਪਲ ਫੇਲ ਹੋ ਗਏ ਹਨ। 
ਜ਼ਿਲਾ ਸਿਹਤ ਅਫਸਰ  ਨੇ ਦੱਸਿਆ ਕਿ 10 ਸਤੰਬਰ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸ਼ਨਾ ਟਰੇਡਰਜ਼ ਖਾਨਪੁਰੀ ਗੇਟ ਵਾਲਿਆਂ  ਦੀ ਹਰਿਆਣਾ ਰੋਡ ’ਤੇ ਸ਼ਮਸ਼ਾਨਘਾਟ ਦੇ ਪਿੱਛੇ ਇਕ ਸਰ੍ਹੋਂ ਦੇ ਤੇਲ ਦੀ ਫੈਕਟਰੀ ਹੈ,  ਿਜਥੇ ਨਕਲੀ ਦੇਸੀ ਘਿਉ ਬਣਦਾ ਹੈ। ਜਦੋਂ ਉਥੇ ਛਾਪੇਮਾਰੀ ਕੀਤੀ ਤਾਂ ਉਥੋਂ  1-1  ਕਿਲੋ  ਦੀ  ਪੈਕਿੰਗ  ਦੇ  270  ਡੱਬ ੇ  ਨਕਲੀ  ਦੇਸੀ  ਘਿਉ  ਦੇ  ਪਾਏ  ਗਏ।  ਬਰਾਂਡ  ਦਾ  ਨਾਂ ਗੋਪੀ ਸੀ।  ਡੱਬੇ  ਦੇ ਬਾਹਰ ਕ੍ਰਿਸ਼ਨ ਭਗਵਾਨ ਦੀ ਫੋਟੋ ਛਪੀ ਹੋਈ ਸੀ।   ਖਾਸ ਗੱਲ ਇਹ ਸੀ ਕਿ ਉਥੇ ਨਾ ਤਾਂ ਦੁੱਧ ਤੋਂ ਬਣਨ ਵਾਲਾ ਕੋਈ ਪਦਾਰਥ ਸੀ ਅਤੇ ਨਾ ਹੀ ਉਥੇ ਕੋਈ ਦੇਸੀ ਘਿਉ ਬਣਾਉਣ ਦੀ ਮਸ਼ੀਨ ਲੱਗੀ ਹੋਈ ਸੀ। ਉਥੇ ਸਿਰਫ ਬਨਸਪਤੀ ਘਿਉ ਵਿਚ ਹੋਰ ਕਈ ਕੈਮੀਕਲ ਪਾ ਕੇ ਅਤੇ ਅਸੈਂਸ ਪਾ ਕੇ ਨਕਲੀ ਦੇਸੀ ਘਿਉ ਦੇ ਡਿੱਬੇ ਭਰੇ ਜਾ ਰਹੇ ਸਨ। 
ਡੀ. ਐੱਚ. ਓ.  ਨੇ  ਦੱਸਿਆ  ਕਿ ਉਸੇ ਸਮੇਂ ਸਾਰਾ ਘਿਉ ਜ਼ਬਤ ਕਰ ਕੇ ਸੀਲ ਕਰ ਦਿੱਤਾ ਗਿਆ ਸੀ ਅਤੇ ਸੈਂਪਲ ਲੈਬਰਟਰੀ ਨੂੰ ਭੇਜ ਦਿੱਤੇ ਗਏ ਸਨ। ਹਾਲ ਹੀ ਵਿਚ ਲੈਬਾਰਟਰੀ ਦੀ ਰਿਪੋਰਟ ਆਈ ਹੈ,  ਜਿਸ  ਤੋਂ  ਪਤਾ  ਲੱਗਾ  ਕਿ  ਉਕਤ  ਘਿਉ  ਨਕਲੀ  ਸੀ। ਉਨ੍ਹਾਂ ਦੱਸਿਆ ਕਿ ਬਨਸਪਤੀ ਘਿਉ ਦੀ  ਕੀਮਤ 80 ਰੁਪਏ  ਹੈ, ਜਦਕਿ ਇਸ ਵਿਚ ਮਿਲਾਵਟ ਕਰ ਕੇ ਮਾਰਕੀਟ ਵਿਚ ਦੇਸੀ ਘਿਉ ਦੀ ਕੀਮਤ ’ਤੇ 350 ਤੋਂ  400 ਰੁਪਏ ਵਿਚ ਵੇਚਿਆ  ਜਾ  ਰਿਹਾ  ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਈਮਾਨਦਾਰੀ ਦੀ ਕਮਾਈ ਦੀ ਲੁੱਟ ਤਾਂ ਅਜਿਹੇ ਦੁਕਾਨਦਾਰ ਕਰਦੇ ਹੀ ਹਨ,  ਨਾਲ  ਹੀ  ਉਨ੍ਹਾਂ  ਵੱਲੋਂ  ਲੋਕਾਂ ਦੀ ਸਿਹਤ ਨਾਲ ਵੀ ਖਿਲਵਾਡ਼ ਕੀਤਾ ਜਾ ਰਿਹਾ, ਜਿਸ ਨਾਲ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਹੁੰਦੀਆਂ ਹਨ ਅਤੇ ਹਰ ਸਾਲ ਲੱਖਾਂ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਜਿਉਂ-ਜਿਉਂ ਤਿਉਹਾਰਾਂ ਦੇ ਦਿਨ ਨਜ਼ਦੀਕ ਆ  ਰਹੇ ਹਨ, ਮਿਲਾਵਟਖੋਰ ਲਗਾਤਾਰ ਸਰਗਰਮ ਹੁੰਦੇ ਜਾ ਰਹੇ ਹਨ ਅਤੇ ਵਿਭਾਗ ਵੱਲੋਂ ਇਨ੍ਹਾਂ   ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਫੂਡ ਅਫਸਰ ਰਮਨ ਵਿਰਦੀ, ਮਾਸ ਮੀਡੀਆ ਵਿੰਗ ਗੁਰਵਿੰਦਰ, ਅਸ਼ੋਕ ਕੁਮਾਰ, ਰਾਮ ਲੁਭਾਇਆ ਤੇ ਨਰੇਸ਼ ਕੁਮਾਰ ਵੀ ਹਾਜ਼ਰ ਸਨ।
 


Related News