ਜਲੰਧਰ ਡੀ. ਸੀ. ਨੇ 2 ਕਾਨੂੰਨਗੋਆਂ ਤੇ 7 ਪਟਵਾਰੀਆਂ ਦੀ ਕੀਤੀ ਐਡਜਸਟਮੈਂਟ

01/04/2021 4:15:42 PM

ਜਲੰਧਰ (ਚੋਪੜਾ)— ਡਿਪਟੀ ਕਮਿਸ਼ਨਰ ਘਨਸ਼ਾਮ ਸ਼ੋਰੀ ਨੇ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ 2 ਕਾਨੂੰਨਗੋਆਂ ਅਤੇ 7 ਪਟਵਾਰੀਆਂ ਦੀ ਐਡਜਸਟਮੈਂਟ ਤੋਂ ਇਲਾਵਾ 7 ਸੀਨੀਅਰ ਸਹਾਇਕਾਂ ਅਤੇ 8 ਜੂਨੀਅਰ ਸਹਾਇਕਾਂ/ਕਲਰਕਾਂ ਅਤੇ 7 ਸੇਵਾਦਾਰਾਂ ਦਾ ਤਬਾਦਲਾ ਕੀਤਾ ਹੈ। 

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਇਕ ਸੀਨੀਅਰ ਸਹਾਇਕ ਵੱਲੋਂ ਪ੍ਰੀ-ਮੈਚਿਓਰ ਰਿਟਾਇਰਮੈਂਟ ਲੈਣ ਅਤੇ ਇਕ ਜੂਨੀਅਰ ਸਹਾਇਕ ਦੀ ਪ੍ਰਮੋਸ਼ਨ ਬਤੌਰ ਸੀਨੀਅਰ ਸਹਾਇਕ ਹੋਣ ਕਾਰਨ ਡਿਪਟੀ ਕਮਿਸ਼ਨਰ ਨੇ 7 ਸੀਨੀਅਰ ਸਹਾਇਕਾਂ ਅਤੇ 8 ਜੂਨੀਅਰ ਸਹਾਇਕਾਂ ਸਮੇਤ 7 ਸੇਵਾਦਾਰਾਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਰਵਿੰਦਰ ਸਿੰਘ ਦਫ਼ਤਰ ਕਾਨੂੰਨਗੋ-2 ਨੂੰ ਰੇਰੂ ਤੋਂ ਜਲੰਧਰ-2 ਅਤੇ ਵਿਜੇ ਕੁਮਾਰ ਨੂੰ ਸਪੈਸ਼ਲ ਕਾਨੂੰਨਗੋ ਤੋਂ ਸਪੈਸ਼ਲ ਕਾਨੂੰਨਗੋ ਵਾਧੂ ਚਾਰਜ ਦਫਤਰ ਕਾਨੂੰਨਗੋ ਜਲੰਧਰ-2 ਲਾਇਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ

ਇਸ ਤੋਂ ਇਲਾਵਾ ਪਟਵਾਰੀਆਂ ’ਚ ਜਗਜੀਤ ਸਿੰਘ ਗਿੱਲ ਨੂੰ ਜਲੰਧਰ-2 ਤੋਂ ਮਕਸੂਦਾਂ ਜਲੰਧਰ-2, ਰੋਹਿਤ ਸਹੋਤਾ ਨੂੰ ਖੁਰਲਾ ਜਲੰਧਰ-2 ਤੋਂ ਬਸਤੀ ਗੁਜ਼ਾਂ ਜਲੰਧਰ-2, ਧੀਰਾ ਸਿੰਘ ਨੂੰ ਰਾਏਪੁਰ ਜਲੰਧਰ-1 ਤੋਂ ਖਾਂਬੜਾ ਜਲੰਧਰ-1, ਰੋਸ਼ਨ ਲਾਲ ਨੂੰ ਬੜਿੰਗ ਜਲੰਧਰ-1 ਤੋਂ ਖੁਰਲਾ ਜਲੰਧਰ-2, ਦੁਸ਼ਯੰਤ ਨੂੰ ਖਾਂਬਰਾ ਜਲੰਧਰ-1 ਤੋਂ ਦੀਵਾਲੀ ਜਲੰਧਰ-1, ਪੰਕਜ ਨੂੰ ਕੁੱਕੜ ਪਿੰਡ ਜਲੰਧਰ-1 ਤੋਂ ਪ੍ਰਤਾਪਪੁਰਾ ਜਲੰਧਰ-1, ਤਜਿੰਦਰ ਕੁਮਾਰ ਨੂੰ ਤੱਲ੍ਹਣ ਜਲੰਧਰ-1 ਤੋਂ ਕੁੱਕੜ ਪਿੰਡ ਜਲੰਧਰ-1 ਵਾਧੂ ਚਾਰਜ6 ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ :ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ

ਜਿਨ੍ਹਾਂ ਸੀਨੀਅਰ ਸਹਾਇਕਾਂ ਦਾ ਹੋਇਆ ਤਬਾਦਲਾ
ਸੀਨੀਅਰ ਸਹਾਇਕਾਂ ਵਿਚੋਂ ਰਾਕੇਸ਼ ਕੁਮਾਰ ਜੀ. ਪੀ. ਐੱਫ. ਏ.-4 ਵਾਧੂ ਡਿਊਟੀ ਪੀ. ਏ. ਸ਼ਾਖਾ ਨੂੰ ਐੱਲ. ਏ., ਅਮਿਤ ਸ਼ਰਮਾ ਜੀ. ਪੀ. ਐੱਫ. ਏ.-3 ਨੂੰ ਜੀ. ਪੀ. ਐੱਫ. ਏ.-4 ਵਾਧੂ ਡਿਊਟੀ ਪੀ. ਏ. ਬ੍ਰਾਂਚ, ਗੁਰਰਾਜ ਸਿੰਘ ਨੂੰ ਈ. ਏ., ਰਣਜੀਤ ਕੌਰ ਨੂੰ ਅਮਲਾ ਸਹਾਇਕ ਤੋਂ ਜੀ. ਪੀ. ਐੱਫ. ਏ.-3, ਕੁਲਦੀਪ ਸ਼ਰਮਾ ਨੂੰ ਤਰੱਕੀ ਉਪਰੰਤ ਏ. ਐੱਸ. ਡੀ. ਏ. ਤੋਂ ਐੱਸ. ਡੀ. ਐੱਮ. ਦਫਤਰ ਨਕੋਦਰ, ਬਲਵਿੰਦਰ ਕੌਰ ਨੂੰ ਏ. ਐੱਸ. ਡੀ. ਏ. ਐੱਸ. ਡੀ. ਐੱਮ. ਦਫਤਰ ਨਕੋਦਰ ਤੋਂ ਤਹਿਸੀਲ ਸਹਾਇਕ ਸ਼ਾਹਕੋਟ, ਰਾਜਬੀਰ ਕੌਰ ਨੂੰ ਰੀਡਰ ਟੂ ਐੱਸ. ਡੀ. ਐੱਮ. ਫਿਲੌਰ ਤੋਂ ਪੀ. ਜੀ. ਏ. ਤਾਇਨਾਤ ਕੀਤਾ ਹੈ।

ਇਹ ਵੀ ਪੜ੍ਹੋ : ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਲਾਹੇਵੰਦ ਹੁੰਦੈ ਦਾਲਚੀਨੀ ਵਾਲਾ ਦੁੱਧ, ਹੋਰ ਵੀ ਜਾਣੋ ਲਾਜਵਾਬ ਫਾਇਦੇ

ਇਨ੍ਹਾਂ ਜੂਨੀਅਰ ਸਹਾਇਕਾਂ/ਕਲਰਕਾਂ ਦਾ ਹੋਇਆ ਤਬਾਦਲਾ
ਜੂਨੀਅਰ ਸਹਾਇਕਾਂ/ਕਲਰਕਾਂ ਵਿਚ ਵਰਿੰਦਰ ਸਿੱਧੂ ਨੂੰ ਐੱਸ. ਏ. ਬ੍ਰਾਂਚ ਤੋਂ ਪੀ. ਜੀ. ਏ. ਬ੍ਰਾਂਚ, ਇੰਦਰਪਾਲ ਸਿੰਘ ਨੂੰ ਪੀ. ਜੀ. ਏ. ਬ੍ਰਾਂਚ ਤੋਂ ਐੱਸ. ਕੇ. ਬ੍ਰਾਂਚ, ਵਰਿੰਦਰ ਕੁਮਾਰ ਨੂੰ ਡੀ. ਆਰ. ਏ. (ਟੀ.) ਬ੍ਰਾਂਚ ਤੋਂ ਰਜਿਸਟ੍ਰੇਸ਼ਨ ਕਲਰਕ ਗੁਰਾਇਆ, ਮਨਦੀਪ ਸਿੰਘ ਨੂੰ ਰਜਿਸਟ੍ਰੇਸ਼ਨ ਕਲਰਕ ਗੋਰਾਇਆ ਤੋਂ ਐੱਲ. ਏ. ਸ਼ਾਖਾ, ਗਗਨਦੀਪ ਪਰਾਸ਼ਰ ਨੂੰ ਐੱਲ. ਏ. ਬ੍ਰਾਂਚ ਤੋਂ ਬਿੱਲ ਕਲਰਕ ਤਹਿਸੀਲ ਦਫ਼ਤਰ ਨਕੋਦਰ, ਪਰਮਜੀਤ ਸਿੰਘ ਨੂੰ ਐੱਸ. ਡੀ. ਐੱਮ. ਦਫ਼ਤਰ ਨਕੋਦਰ ਤੋਂ ਐੱਚ. ਆਰ. ਏ. ਬ੍ਰਾਂਚ, ਨੀਤੂ ਨੂੰ ਐੱਚ. ਆਰ. ਏ. ਬ੍ਰਾਂਚ ਤੋਂ ਐੱਸ. ਡੀ. ਐੱਮ. ਦਫ਼ਤਰ ਜਲੰਧਰ-1, ਪ੍ਰਸ਼ਾਂਤ ਜੋਸ਼ੀ ਐੱਸ. ਡੀ. ਐੱਮ. ਦਫਤਰ ਜਲੰਧਰ ਨੂੰ ਐੱਸ. ਡੀ. ਐੱਮ. ਦਫ਼ਤਰ  ਨਕੋਦਰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੇਵਾਦਾਰਾਂ ਵਿਚ ਹਰਦਿਆਲ ਸਿੰਘ ਨੂੰ ਤਹਿਸੀਲ ਦਫ਼ਤਰ ਨਕੋਦਰ ਤੋਂ ਪੀ. ਜੀ. ਏ. ਬ੍ਰਾਂਚ, ਮਧੂ ਨੂੰ ਸਦਰ ਕਾਨੂੰਨਗੋ ਬ੍ਰਾਂਚ ਤੋਂ ਰਿਕਾਰਡ ਰੂਮ ਅਤੇ ਵਾਧੂ ਚਾਰਜ ਕਾਪਿੰਗ ਸ਼ਾਖਾ, ਗਣੇਸ਼ ਦੱਤ ਨੂੰ ਰਿਕਾਰਡ ਰੂਮ ਤੋਂ ਏ. ਸੀ. ਯੂ. ਟੀ. ਸਮੇਤ ਵਾਧੂ ਚਾਰਜ ਡੀ. ਏ. ਐਡਮਿਨ ਸ਼ਾਖਾ, ਸੁਦੇਸ਼ ਰਾਣੀ ਕਾਪਿੰਗ ਬ੍ਰਾਂਚ ਨੂੰ ਸੁਪਰਿੰਟੈਂਡੈਂਟ ਗ੍ਰੇਡ-1 ਦੇ ਨਾਲ ਮਦਨ ਲਾਲ ਨੂੰ ਤਹਿਸੀਲ ਦਫ਼ਤਰ ਜਲੰਧਰ-1 ਤੋਂ ਸੁਪਰਿੰਟੈਂਡੈਂਟ ਗ੍ਰੇਡ-1 ਨਾਲ, ਪਵਨ ਕੁਮਾਰ ਨੂੰ ਦਫ਼ਤਰ ਏ. ਸੀ. (ਿਸ਼ਕਾਇਤਾਂ) ਤੋਂ ਦਫ਼ਤਰ ਏ. ਸੀ. (ਜਨਰਲ), ਜੀਵਨ ਕੁਮਾਰ ਨੂੰ ਦਫ਼ਤਰ ਏ. ਸੀ. (ਜਨਰਲ) ਤੋਂ ਦਫ਼ਤਰ ਏ. ਸੀ. (ਸ਼ਿਕਾਇਤਾਂ) ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਗੋਰਾਇਆ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

ਇਹ ਵੀ ਪੜ੍ਹੋ :ਸ਼ੱਕੀ ਹਾਲਾਤ ’ਚ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਵੇਖ ਲੋਕਾਂ ਦੇ ਉੱਡੇ ਹੋਸ਼


shivani attri

Content Editor

Related News