ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਹੁਣ ਜ਼ਿਲ੍ਹੇ ’ਚ 1951 ਦੀ ਬਜਾਏ 1926 ਪੋਲਿੰਗ ਬੂਥ ਰਹਿ ਗਏ: ਡਿਪਟੀ ਕਮਿਸ਼ਨਰ

Saturday, Oct 19, 2024 - 03:05 PM (IST)

ਜਲੰਧਰ (ਚੋਪੜਾ)–ਜਲੰਧਰ ਜ਼ਿਲ੍ਹੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚ ਹੁਣ 1951 ਪੋਲਿੰਗ ਬੂਥਾਂ ਦੀ ਗਿਣਤੀ 25 ਘੱਟ ਕੇ 1926 ਪੋਲਿੰਗ ਬੂਥ ਹੋ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਵਿਚ ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸ ਦੇ ਪੂਰਾ ਹੋਣ ਤੋਂ ਬਾਅਦ ਹੁਣ ਜ਼ਿਲੇ ਵਿਚ 1951 ਦੀ ਬਜਾਏ 1926 ਪੋਲਿੰਗ ਬੂਥ ਰਹਿ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ’ਚ ਨਵੀਆਂ ਸਥਾਪਤ ਕਾਲੋਨੀਆਂ, ਵੋਟਰਾਂ ਦੀ ਗਿਣਤੀ ਅਤੇ ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਸਬੰਧਤ ਵੋਟਰ ਰਜਿਸਟ੍ਰੇਸ਼ਨ ਅਧਿਕਾਰੀਆਂ ਵੱਲੋਂ ਪੋਲਿੰਗ ਕੇਂਦਰਾਂ ਦੀ ਰੈਸ਼ਨੇਲਾਈਜ਼ੇਸ਼ਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਵਿਧਾਨ ਸਭਾ ਹਲਕਾ 37-ਜਲੰਧਰ ਕੈਂਟ ਵਿਚ 2 ਹੋਰ ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਸ ਤਰ੍ਹਾਂ ਹੁਣ ਇਸ ਚੋਣ ਹਲਕੇ ਵਿਚ ਪੋਲਿੰਗ ਕੇਂਦਰਾਂ ਦੀ ਕੁੱਲ ਗਿਣਤੀ 212 ਹੋ ਗਈ ਹੈ, ਜਦਕਿ ਵਿਧਾਨ ਸਭਾ ਹਲਕਾ 33-ਕਰਤਾਰਪੁਰ ’ਚ 226 ਪੋਲਿੰਗ ਬੂਥਾਂ ਵਿਚ ਰੈਸ਼ਨੇਲਾਈਜ਼ੇਸ਼ਨ ਉਪਰੰਤ 27 ਪੋਲਿੰਗ ਬੂਥ ਘੱਟ ਕੀਤੇ ਗਏ ਹਨ ਅਤੇ ਹੁਣ ਇਸ ਚੋਣ ਹਲਕੇ ਵਿਚ ਕੁੱਲ 199 ਪੋਲਿੰਗ ਬੂਥ ਰਹਿ ਗਏ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਪ੍ਰਸਿੱਧ ਕਥਾਵਾਚਕ ਦਾ ਅਮਰੀਕਾ 'ਚ ਦਿਹਾਂਤ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਵਿਧਾਨ ਸਭਾ ਹਲਕਾ 30-ਫਿਲੌਰ ਵਿਚ 242, ਵਿਧਾਨ ਸਭਾ ਹਲਕਾ 31-ਨਕੋਦਰ ਵਿਚ 252, ਵਿਧਾਨ ਸਭਾ ਹਲਕਾ 32-ਸ਼ਾਹਕੋਟ ਵਿਚ 250, ਵਿਧਾਨ ਸਭਾ ਹਲਕਾ 34-ਜਲੰਧਰ ਵੈਸਟ ਵਿਚ 181, ਵਿਧਾਨ ਸਭਾ ਹਲਕਾ 35-ਜਲੰਧਰ ਸੈਂਟਰਲ ’ਚ 185, ਵਿਧਾਨ ਸਭਾ ਹਲਕਾ 36-ਜਲੰਧਰ ਉੱਤਰੀ ਵਿਚ 195 ਅਤੇ ਵਿਧਾਨ ਸਭਾ ਹਲਕਾ 38-ਆਦਮਪੁਰ ’ਚ 210 ਪੋਲਿੰਗ ਬੂਥ ਪ੍ਰਸਤਾਵਿਤ ਸਨ, ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਨੇ ਖੁਦ ਸਾਂਭਿਆ ਮੋਰਚਾ, 2 ਹਜ਼ਾਰ ਤੋਂ ਵੱਧ ਸ਼ਰਧਾਲੂ ਡਟੇ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News