ਸਟੇਟ GST ਵਿਭਾਗ ਦਾ ਮਿਸ਼ਨ ਸਕ੍ਰੈਪ: ਸਪੈਸ਼ਲ ਆਪ੍ਰੇਸ਼ਨ ਤਹਿਤ ਬੋਗਸ ਬਿਲਿੰਗ ’ਤੇ ਫੋਕਸ ਹੋਈਆਂ ਵਿਭਾਗੀ ‘ਨਜ਼ਰਾਂ’

08/27/2023 5:23:49 PM

ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਸਕ੍ਰੈਪ ਕਾਰੋਬਾਰ ਵਿਚ ਹੋਣ ਵਾਲੀ ਬਿਲਿੰਗ ’ਤੇ ਇਨ੍ਹੀਂ ਦਿਨੀਂ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਖਾਮੀਆਂ ਦਾ ਅਸ਼ੰਕਾ ਹੋਣ ਕਾਰਨ ਸਪੈਸ਼ਲ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਬਿਲਿੰਗ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹੋਏ ਬੀਤੇ 2-3 ਦਿਨਾਂ ਵਿਚ ਦਰਜਨ ਤੋਂ ਜ਼ਿਆਦਾ ਟਰੱਕਾਂ ਨੂੰ ਜ਼ਬਤ ਕੀਤਾ ਗਿਆ ਹੈ। ਉਥੇ ਹੀ ਇਸ ਆਪ੍ਰੇਸ਼ਨ ਅਧੀਨ ਸੂਬੇ ਭਰ ਵਿਚ ਵਿਸ਼ੇਸ਼ ਨਾਕਾਬੰਦੀ ਕਰਵਾਈ ਜਾ ਰਹੀ ਹੈ ਅਤੇ ਸਕ੍ਰੈਪ ਦੀਆਂ ਗੱਡੀਆਂ ਦੀ ਜਾਂਚ ਨੂੰ ਖ਼ਾਸ ਮਹੱਤਵ ਦਿੱਤਾ ਜਾ ਰਿਹਾ ਹੈ।

ਸਟੇਟ ਜੀ. ਐੱਸ. ਟੀ. ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੋਬਾਇਲ ਵਿੰਗ ਦੇ ਸੀਨੀਅਰ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਦੀ ਅਗਵਾਈ ਵਿਚ ਇਸ ਵਿਸ਼ੇਸ਼ ਨਾਕਾਬੰਦੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਕ੍ਰਮ ਵਿਚ ਮੰਡੀ ਗੋਬਿੰਦਗੜ੍ਹ ਆਉਣ ਵਾਲੇ ਟਰੱਕ ਵਿਭਾਗ ਦੇ ਨਿਸ਼ਾਨੇ ’ਤੇ ਹਨ। ਵਿਭਾਗ ਵੱਲੋਂ ਚਲਾਏ ਜਾ ਰਹੇ ਇਸ ਆਪ੍ਰੇਸ਼ਨ ਕਾਰਨ ਇਸ ਕਾਰੋਬਾਰ ਨਾਲ ਜੁੜੀਆਂ ਵਪਾਰਕ ਇਕਾਈਆਂ ਵਿਚ ਹੜਕੰਪ ਮਚਿਆ ਹੋਇਆ ਹੈ ਕਿਉਂਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਸਕ੍ਰੈਪ ਦਾ ਕਾਰੋਬਾਰ ਹੋ ਰਿਹਾ ਹੈ। ਛੋਟੇ-ਵੱਡੇ ਸ਼ਹਿਰਾਂ ਨੂੰ ਮਿਲਾ ਕੇ ਰੋਜ਼ਾਨਾ ਦਰਜਨਾਂ ਦੇ ਹਿਸਾਬ ਨਾਲ ਸਕ੍ਰੈਪ ਦੀਆਂ ਗੱਡੀਆਂ ਮੰਡੀ ਗੋਬਿੰਦਗੜ੍ਹ ਪਹੁੰਚਦੀਆਂ ਹਨ, ਜਿੱਥੇ ਇੰਡਕਸ਼ਨ ਫਰਨੇਸ ਵਿਚ ਸਕ੍ਰੈਪ ਨੂੰ ਪਿਘਲਾਇਆ ਜਾਂਦਾ ਹੈ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਸਕ੍ਰੈਪ ਦੇ ਕਾਰੋਬਾਰ ਵਿਚ ਹੋਣ ਵਾਲੀ ਬਿਲਿੰਗ ਵਿਚ ਕਈ ਖਾਮੀਆਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਵਿਭਾਗ ਵੱਲੋਂ ਇਹ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ

ਇਸ ਆਪ੍ਰੇਸ਼ਨ ਤਹਿਤ ਜਲੰਧਰ ਦੇ ਮੋਬਾਇਲ ਵਿੰਗ ਵੱਲੋਂ ਅੱਧਾ ਦਰਜਨ ਦੇ ਲਗਭਗ ਟਰੱਕਾਂ ’ਤੇ ਕਾਰਵਾਈ ਕਰਦਿਆਂ ਵੱਖ-ਵੱਖ ਸਥਾਨਾਂ ’ਤੇ ਟਰੱਕਾਂ ਨੂੰ ਜ਼ਬਤ ਕਰਵਾਇਆ ਗਿਆ ਅਤੇ ਬਿੱਲ ਆਦਿ ਜਾਂਚੇ ਜਾ ਰਹੇ ਹਨ। ਉਥੇ ਹੀ ਲੁਧਿਆਣਾ ਸਮੇਤ ਦੂਸਰੇ ਸ਼ਹਿਰਾਂ ਤੋਂ ਦਰਜਨ ਤੋਂ ਜ਼ਿਆਦਾ ਟਰੱਕ ਜ਼ਬਤ ਕੀਤੇ ਗਏ ਹਨ। ਫੜੇ ਗਏ ਟਰੱਕਾਂ ਵਿਚ ਬਿਨਾਂ ਬਿੱਲ ਜਾਂ ਬੋਗਸ ਬਿੱਲ ਹੋਣ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਪਰ ਇਸ ਬਾਰੇ ਕੋਈ ਵੀ ਅਧਿਕਾਰੀ ਹਾਲੇ ਕੁਝ ਕਹਿਣ ਨੂੰ ਤਿਆਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਟਰੱਕਾਂ ਰਾਹੀਂ ਵਿਭਾਗ ਨੂੰ ਮੋਟੀ ਵਸੂਲੀ ਹੋਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ ਕਰਵਾਈ ਜਾ ਰਹੀ ਫਿਜ਼ੀਕਲ ਚੈਕਿੰਗ ਤੋਂ ਬਾਅਦ ਜੁਰਮਾਨਾ ਤੈਅ ਕੀਤਾ ਜਾਵੇਗਾ।
ਵਿਭਾਗੀ ਕਾਰਵਾਈ ਤੋਂ ਆਮ ਕਾਰੋਬਾਰੀ ਹੋ ਰਹੇ ਪ੍ਰਭਾਵਿਤ
ਵਿਭਾਗ ਵੱਲੋਂ ਕੀਤੀ ਜਾਣ ਵਾਲੀ ਇਸ ਕਾਰਵਾਈ ਤੋਂ ਆਮ ਕਾਰੋਬਾਰ ਕਰਨ ਵਾਲੇ ਵੀ ਪ੍ਰਭਾਵਿਤ ਹੋ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਭਾਗੀ ਕਾਰਵਾਈ ਦੌਰਾਨ ਸਾਰਿਆਂ ਨੂੰ ਗਲਤ ਨਜ਼ਰ ਨਾਲ ਦੇਖਿਆ ਜਾਂਦਾ ਹੈ। ਬੋਗਸ ਬਿਲਿੰਗ ਕਰਨ ਵਾਲਿਆਂ ਨੂੰ ਫੜਨ ਲਈ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਗੱਡੀਆਂ ਨੂੰ ਰੁਕਵਾ ਲਿਆ ਜਾਂਦਾ ਹੈ। ਇਸ ਕਾਰਨ ਆਮ ਕਾਰੋਬਾਰੀ ਨੂੰ ਕਈ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਵਿਚੋਂ ਲੰਘਣਾ ਪੈਂਦਾ ਹੈ। ਇਸ ਨਾਲ ਸਮਾਂ ਵਿਅਰਥ ਹੁੰਦਾ ਹੈ ਅਤੇ ਕਈ ਵਾਰ ਆਰਡਰ ਭੁਗਤਾਨ ਵਿਚ ਸਮਾਂ ਜ਼ਿਆਦਾ ਲੱਗਦਾ ਹੈ। ਇਸੇ ਤਰ੍ਹਾਂ ਦੀ ਇਕ ਕਾਰਵਾਈ ਕਰਦੇ ਹੋਏ ਵਿਭਾਗ ਨੇ 16 ਅਗਸਤ ਨੂੰ 101 ਵਾਹਨਾਂ ਖ਼ਿਲਾਫ਼ ਵੱਡੇ ਐਕਸ਼ਨ ਨੂੰ ਅੰਜਾਮ ਦਿੱਤਾ। ਇਸ ਦੌਰਾਨ ਲੋਹੇ ਦੀ ਸਕ੍ਰੈਪ ਅਤੇ ਤਿਆਰ ਮਾਲ ਦੀਆਂ ਗੱਡੀਆਂ ਦੀ ਵਿਸ਼ੇਸ਼ ਚੈਕਿੰਗ ਹੋਈ। ਇਨ੍ਹਾਂ ਵਿਚ ਕਈਆਂ ਕੋਲ ਈ-ਵੇਅ ਬਿੱਲ ਨਾ ਹੋਣ ਕਾਰਨ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ-  ਕੁੜੀ ਦੇ ਪਿਆਰ 'ਚ ਪਾਗਲ ਹੋਇਆ ਨੌਜਵਾਨ ਟੈਂਕੀ 'ਤੇ ਚੜ੍ਹਿਆ, ਦਿੱਤੀ ਛਾਲ ਮਾਰਨ ਦੀ ਧਮਕੀ, ਪੁਲਸ ਨੂੰ ਪਾਈਆਂ ਭਾਜੜਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News