ਸਿਹਤ ਵਿਭਾਗ ਦੀ ਟੀਮ ਨੂੰ ਚਾਰ ਜਗਾ ਤੋ ਮਿਲਿਆ ਡੇਂਗੂ ਦਾ ਲਾਰਵਾ

09/02/2019 3:36:22 PM

ਨਵਾਂਸ਼ਹਿਰ (ਮਨੋਰੰਜਨ )— ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨੀਨਾ ਦੀ ਹਿਦਾਇਤਾ ਤੇ ਡੇਂਗੂ ਜਾਗਰੂਕਤਾ ਮੁਹਿੰਮ ਦੇ ਤਹਿਤ ਨਵੀ ਆਬਾਦੀ ਮੁਹੱਲੇ ਵਿੱਚ ਘਰ ਘਰ ਜਾ ਕੇ ਵਿਜਟ ਕੀਤਾ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਚਾਰ ਜਗਾਂ ਤੋ ਡੇਂਗੂ ਦਾ ਲਾਰਵਾ ਮਿਲਿਆ। ਜਿਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਨਸ਼ਟ ਕਰਵਾ ਦਿੱਤਾ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜੋਗਿੰਦਰਪਾਲ, ਤਰਸੇਮ ਲਾਲ, ਗੁਰਚਰਨ ,ਪ੍ਰਦੀਪ , ਗਗਨਦੀਪ, ਮਨਪ੍ਰੀਤ , ਜਸਪ੍ਰੀਤ ਨੇ ਦੱਸਿਆ ਕਿ ਟੀਮ ਦੇ ਵੱਲੋਂ ਕੂਲਰਾ, ਗਮਲਿਆ ਤੇ ਪੰਛੀਆ ਦੇ ਰੱਖੇ ਬਰਤਨਾ ਨੂੰ ਚੈਕ ਕੀਤਾ ਗਿਆ। ਉਨਾ ਲੋਕਾ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ, ਬਰਸਾਤ ਦੀ ਪਾਣੀ ਜਮਾ ਨਾ ਹੋਣ ਦਿਉ, ਖਡ਼ੇ ਪਾਣੀ ਅਤੇ ਕਾਲੇ ਤੇਲ ਦਾ ਛਿਡ਼ਕਾਅ ਕਰੋ। ਉਨਾ ਕਿਹਾ ਕਿ ਮਾਮੂਲੀ ਬੁਖਾਰ ਹੋਣ ’ਤੇ ਨਜਦੀਕ ਸਿਹਤ ਕੇਂਦਰ ਤੋ ਜਾਂ ਕੇ ਜਾਂਚ ਕਰਵਾਉ।


shivani attri

Content Editor

Related News