50 ਲੱਖ ਫਿਰੌਤੀ ਦੀ ਮੰਗ ਕਰਨ ਵਾਲੇ 3 ਗੁਰਗੇ ਹਥਿਆਰ ਸਮੇਤ ਗ੍ਰਿਫ਼ਤਾਰ
Sunday, Mar 29, 2026 - 04:42 PM (IST)
ਕਪੂਰਥਲਾ (ਮਹਾਜਨ, ਭੂਸ਼ਣ, ਮਲਹੋਤਰਾ, ਧੀਰ, ਸੋਢੀ, ਅਸ਼ਵਨੀ)-ਜ਼ਿਲ੍ਹਾ ਕਪੂਰਥਲਾ ਪੁਲਸ ਨੇ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਨ ਅਤੇ ਫਾਇਰਿੰਗ ਕਰਨ ਵਾਲੇ ਗੈਂਗ ਦਾ ਪਰਦਾਫ਼ਾਸ਼ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਕਪੂਰਥਲਾ ਪੁਲਸ ਵੱਲੋਂ ਔਰਗੇਨਾਈਜ ਕ੍ਰਾਈਮ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਮੁਹਿੰਮ ਤਹਿਤ ਕਪੂਰਥਲਾ ਪੁਲਸ ਵੱਲੋਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਨ ਅਤੇ ਫਾਇਰਿੰਗ ਕਰਨ ਵਾਲੇ ਗੈਂਗ ਦਾ ਪਰਦਾਫ਼ਾਸ਼ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਫਾਇਰਿੰਗ ਨਾਲ ਦਹਿਲਿਆ ਇਹ ਇਲਾਕਾ
ਐੱਸ. ਐੱਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ 21 ਮਾਰਚ 2026 ਨੂੰ ਪਿੰਡ ਆਹਲੀ ਕਲਾਂ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਵਿਦੇਸ਼ੀ ਵਰਚੂਅਲ ਨੰਬਰ ਤੋਂ ਔਰਗੇਨਾਈਜ ਕ੍ਰਿਮਿਨਲ ਵੱਲੋਂ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਨਾ ਦੇਣ ’ਤੇ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 10 ਮਿਤੀ 22 ਮਾਰਚ 2026 ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪੁਲਸ ਨੇ ਕਰੀਬ 100 ਕਿਲੋਮੀਟਰ ਪਿੱਛਾ ਕਰ ਕੇ ਤਰਨਤਾਰਨ ਤੋਂ ਅਪਰਾਧੀਆਂ ਨੂੰ ਲੋਕੇਟ ਕੀਤਾ ਅਤੇ ਇਨ੍ਹਾਂ ਦੀ ਲਗਾਤਾਰ ਸਰਵੀਲੈਂਸ ਕੀਤੀ ਗਈ ਤੇ ਸੀ. ਆਈ. ਏ. ਕਪੂਰਥਲਾ, ਥਾਣਾ ਕਬੀਰਪੁਰ, ਟੈਕਨੀਕਲ ਸੈਲ ਕਪੂਰਥਲਾ ਤੇ ਜ਼ਿਲਾ ਤਰਨਤਾਰਨ ਦੀ ਪੁਲਸ ਦੀ ਮਦਦ ਨਾਲ ਤਿੰਨੋ ਗੁਰਗਿਆਂ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ: ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰ ਤੋਂ ਫਿਰ ਦਿਸਿਆ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਦਾ ਖ਼ੂਬਸੂਰਤ ਨਜ਼ਾਰਾ
ਐੱਸ. ਐੱਸ. ਪੀ. ਨੇ ਕਿਹਾ ਕਿ ਵਾਰਦਾਤ ਦੌਰਾਨ ਫਾਇਰ ਕਰਨ ਵਾਲਾ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਕੀਤਾ। ਤਿੰਨੋ ਗੁਰਗਿਆਂ ਵੱਲੋਂ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਤੇ 2 ਮੋਬਾਇਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਫਿਰੋਤੀ ਮੰਗਣ ਵਾਲੇ ਸੰਗਠਿਤ ਅਪਰਾਧ ਨਾਲ ਜੁੜੇ 3 ਗੁਰਗੇ ਅੰਮ੍ਰਿਤਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਖੇੜਾ ਥਾਣਾ ਸਰਹਾਲੀ ਜ਼ਿਲਾ ਤਰਨਤਾਰਨ, ਨਿਸ਼ਾ ਸਿੰਘ ਉਰਫ ਨਿਸ਼ਾਨ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਚੌਧਰੀ ਵਾਲਾ ਨੌਸ਼ਹਿਰਾ ਪੰਨੂਆ ਥਾਣਾ ਸਰਹਾਲੀ ਜ਼ਿਲਾ ਤਰਨਤਾਰਨ ਤੇ 1 ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ।ਵਾਰਦਾਤ ਨੂੰ ਟਰੇਸ ਕਰਨ ਲਈ ਐੱਸ. ਪੀ. (ਡੀ.) ਕਪੂਰਥਲਾ ਹਰਿੰਦਰ ਸਿੰਘ ਗਿੱਲ, ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਕਪੂਰਥਲਾ ਸੁਖਪਾਲ ਸਿੰਘ ਰੰਧਾਵਾ, ਸਹਾਇਕ ਪੁਲਸ ਕਪਤਾਨ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਧਰਿੰਦਰ ਵਰਮਾ ਦੀ ਅਗਵਾਈ ਹੇਠ ਸੀ. ਆਈ. ਏ. ਕਪੂਰਥਲਾ ਦੇ ਇੰਚਾਰਜ ਐੱਸ. ਆਈ. ਰਮਨ ਕੁਮਾਰ, ਐੱਸ. ਐੱਚ. ਓ. ਥਾਣਾ ਕਬੀਰਪੁਰ ਇੰਸਪੈਕਟਰ ਨਿਰਮਲ ਸਿੰਘ ਤੇ ਟੈਕਨੀਕਲ ਸੈਲ ਕਪੂਰਥਲਾ ਦੇ ਇੰਚਾਰਜ ਏ. ਐੱਸ. ਆਈ. ਚਰਨਜੀਤ ਸਿੰਘ ਦੀ ਟੀਮ ਬਣਾਈ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਵਿਦੇਸ਼ ਵਿਚ ਬੈਠੇ ਔਰਗੇਨਾਈਜ ਸੰਗਠਨਾਂ ਦੇ ਕਹਿਣ ’ਤੇ ਗੇਟ ’ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਨ੍ਹਾਂ ਨੇ ਹੋਰ ਵੀ ਅਜਿਹੀਆਂ ਵਾਰਦਾਤਾਂ ਕਰਨੀਆਂ ਸਨ। ਨਿਸ਼ਾ ਸਿੰਘ ਉਰਫ ਨਿਸ਼ਾਨ ਦੇ ਖਿਲਾਫ ਪਹਿਲਾਂ ਵੀ 1 ਮੁਕੱਦਮਾ ਦਰਜ ਹੈ। ਇਨ੍ਹਾਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ Good News ! ਰਵਨੀਤ ਬਿੱਟੂ ਨੇ ਹਲਵਾਰਾ ਏਅਰਪੋਰਟ ਬਾਰੇ ਕਰ 'ਤਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
