ਡਿਲਿਵਰੀ ਬੁਆਏ ਨੇ ਕੋਰੀਅਰ ਕੰਪਨੀ ਅਤੇ ਡੀਲਰ ਨਾਲ ਕੀਤੀ ਲੱਖਾਂ ਦੀ ਧੋਖਾਦੇਹੀ

Sunday, Feb 19, 2023 - 03:38 PM (IST)

ਡਿਲਿਵਰੀ ਬੁਆਏ ਨੇ ਕੋਰੀਅਰ ਕੰਪਨੀ ਅਤੇ ਡੀਲਰ ਨਾਲ ਕੀਤੀ ਲੱਖਾਂ ਦੀ ਧੋਖਾਦੇਹੀ

ਨਕੋਦਰ (ਪਾਲੀ)- ਨਕੋਦਰ ਵਿਖੇ ਕੋਰੀਅਰ ਦਾ ਕੰਮ ਕਰ ਰਹੇ ਇਕ ਵਿਅਕਤੀ ਨਾਲ ਉਸ ਦੇ ਡਿਲਿਵਰੀ ਬੁਆਏ ਨੇ ਜਾਅਲੀ ਪਤੇ ’ਤੇ ਆਨਲਾਈਨ ਸਮਾਨ ਮੰਗਵਾ ਕੇ ਕੋਰੀਅਰ ਕੰਪਨੀ ਅਤੇ ਡੀਲਰ ਨਾਲ ਕਰੀਬ 1 ਲੱਖ ਰੁਪਏ ਦਾ ਗੇੜਾ ਕੀਤਾ ਹੈ, ਜਿਸ ਦੀ ਸ਼ਿਕਾਇਤ ਉਨ੍ਹਾ ਤੁਰੰਤ ਪੁਲਸ ਨੂੰ ਦਿੱਤੀ। ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜੈਨ ਐਡਵਰਟਾਈਜ਼ਰ ਦੇ ਮਾਲਕ ਰਿਤੇਸ਼ ਜੈਨ ਵਾਸੀ ਨਕੋਦਰ ਨੇ ਦੱਸਿਆ ਕਿ ਉਹ ਨਕੋਦਰ ਵਿਖੇ ਕੋਰੀਅਰ ਬੁਕਿੰਗ ਅਤੇ ਡਿਲਿਵਰੀ ਦਾ ਕੰਮ ਕਰਦੇ ਹਨ।

ਪਾਰਸਲਾਂ ਦੀ ਡਿਲਿਵਰੀ ਕਰਨ ਲਈ ਵਾਸਤੇ 3 ਡਿਲਿਵਰੀ ਬੁਆਏ ਰੱਖੇ ਹੋਏ ਹਨ। ਕੰਪਨੀ ਵੱਲੋਂ ਇਨ੍ਹਾਂ ਨੂੰ ਸਾਰੇ ਮੁਲਜ਼ਮਾਂ ਦੀ ਇਕ ਯੂਜ਼ਰ ਆਈ. ਡੀ. ਦਿੱਤੀ ਸੀ, ਜੋ ਮੋਬਾਇਲ ਐਪ ’ਤੇ ਰਜਿਸਟਰ ਹੈ, ਜਿਸ ਤੋਂ ਹੀ ਪਾਰਸਲ ਡਲਿਵਰ ਕਰਦੇ ਹਨ ਅਤੇ ਜੇਕਰ ਕੋਈ ਗਾਹਕ ਸਾਮਾਨ ਵਾਪਸ ਕਰਦਾ ਹੈ ਤਾਂ ਉਸੇ ਦਿੱਤੀ ਹੋਈ ਯੂਜ਼ਰ ਆਈ. ਡੀ. ਤੋਂ ਸਾਮਾਨ ਵਾਪਸ ਕੰਪਨੀ ਨੂੰ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਸਬੰਧੀ PSEB ਦੀ ਸਖ਼ਤੀ, ਜਾਰੀ ਕੀਤੇ ਇਹ ਹੁਕਮ

ਉਸ ਕੋਲ ਕੰਮ ਕਰਦੇ 3 ਡਿਲਿਵਰੀ ਬੁਆਏਜ਼ ਨੇ ਕੋਰੀਅਰ ਕੰਪਨੀ ਤੋਂ ਵੱਖ-ਵੱਖ ਜਾਅਲੀ ਪਤੇ ’ਤੇ ਆਨਲਾਈਨ ਸਾਮਾਨ ਮੰਗਵਾਇਆ। ਪਾਰਸਲਾਂ ਨੂੰ ਰਿਸੀਵ ਕਰਕੇ ਸਾਮਾਨ ਕੱਢ ਲੈਂਦੈ ਤੇ ਪਾਰਸਲ ਕੰਪਨੀ ਨੂੰ ਵਾਪਸ ਭੇਜ ਦਿੰਦੇ ਸਨ। ਡਿਲਿਵਰੀ ਬੁਆਏ ਨੇ ਹਮ-ਸਲਾਹ ਹੋ ਕੇ ਉਨ੍ਹਾਂ ਨਾਲ ਕਰੀਬ 1 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ। ਉਨਾਂ ਡੀ. ਜੀ. ਪੀ. ਪੰਜਾਬ, ਐੱਸ. ਐੱਸ. ਪੀ. ਜਲੰਧਰ ਦਿਹਾਤੀ, ਡੀ. ਐੱਸ. ਪੀ. ਨਕੋਦਰ ਅਤੇ ਸਿਟੀ ਥਾਣਾ ਮੁਖੀ ਤੋਂ ਮੰਗ ਕੀਤੀ ਕਿ ਜਾਅਲੀ ਪਾਇਆ ਅਤੇ ਆਨਲਾਈਨ ਸਾਮਾਨ ਮੰਗਵਾ ਕੇ ਠੱਗੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News