ਦਿੱਲੀ ਕਿਸਾਨ ਅੰਦੋਲਨ ਵਿੱਚ ਮੈਡੀਕਲ ਸੇਵਾਵਾਂ ਲਈ ਟੀਮ ਹੋਈ ਰਵਾਨਾ

Monday, Mar 08, 2021 - 04:03 PM (IST)

ਦਿੱਲੀ ਕਿਸਾਨ ਅੰਦੋਲਨ ਵਿੱਚ ਮੈਡੀਕਲ ਸੇਵਾਵਾਂ ਲਈ ਟੀਮ ਹੋਈ ਰਵਾਨਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਤੋਂ ਮੈਡੀਕਲ ਸੇਵਾਵਾਂ ਲਈ ਟੀਮ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ ਹੋਈ ਹੈ। ਸੀਨੀਅਰ ਸਿਟੀਜਨ ਵੈੱਲਫੇਅਰ ਸੋਸਾਇਟੀ ਅਤੇ ਵਿਜ਼ਨ ਕੇਅਰ ਸੋਸਾਇਟੀ ਵੱਲੋਂ ਵੇਵਜ਼ ਹਸਪਤਾਲ ਦੇ ਸਹਿਯੋਗ ਨਾਲ ਇਹ ਟੀਮ ਚੌਲਾਂਗ ਟੋਲ ਪਲਾਜ਼ਾ ਤੋਂ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਅਤੇ ਸੇਵਾਮੁਕਤ ਚੀਫ ਕੈਮੀਕਲ ਐਗਜਾਮੀਨਰ ਪੰਜਾਬ ਕੇਵਲ ਸਿੰਘ ਕਾਜਲ ਨੇ ਰਵਾਨਾ ਕੀਤੀ।

ਇਹ ਵੀ ਪੜ੍ਹੋ : ਗੋਲੀਆਂ ਨਾਲ ਭੁੰਨੇ ਗਏ ਟਿੰਕੂ ਦੇ ਮਾਮਲੇ ’ਚ ਖੁੱਲ੍ਹੀਆਂ ਹੋਰ ਪਰਤਾਂ, ਪੁਨੀਤ ਨੂੰ ਦਿੱਤੇ ਗਏ ਸਨ ਹਥਿਆਰ

ਇਸ ਮੌਕੇ ਟੀਮ ਦੀ ਅਗਵਾਈ ਕਰ ਰਹੇ ਡਾ. ਲਵਪ੍ਰੀਤ ਸਿੰਘ ਪਾਬਲਾ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰ ਉਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਲਈ ਮੈਡੀਕਲ ਸਹੁਲਤਾਂ ਲਈ ਟੀਮ ਲਗਤਾਰ ਸੇਵਾਵਾਂ ਦੇਵੇਗੀ | ਇਸ ਮੌਕੇ ਮਾਸਟਰ ਅਵਤਾਰ ਸਿੰਘ, ਜਗਦੀਸ਼ ਖਰਲ, ਇੰਦਰ ਕੁਮਾਰ ਸਾਹਨੀ, ਸੁਖਚੈਨ ਸਿੰਘ, ਸਤਨਾਮ ਸਿੰਘ ਢਿੱਲੋਂ, ਸੁਖਦੇਵ ਸਿੰਘ, ਗੁਲਸ਼ਨ ਅਰੋੜਾ, ਹਰਦੀਪ ਸਿੰਘ, ਰਤਨ ਸਿੰਘ, ਨਰਿੰਦਰ ਅਰੋੜਾ, ਡਾ. ਪਿਯੂਸ਼ ਸੂਦ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ : ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ


author

shivani attri

Content Editor

Related News