ਹੱਕੀ ਮੰਗਾਂ ਸਬੰਧੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਦਾ ਵਫ਼ਦ

08/06/2022 6:35:42 PM

ਟਾਂਡਾ ਉੜਮੁੜ (ਪਰਮਜੀਤ ਮੋਮੀ)- ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨਸੀਟੂ ਪੰਜਾਬ ਦੇ ਇਕ ਵਿਸ਼ੇਸ਼ ਵਫ਼ਦ ਨੇ ਮਾਲ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨਾਲ ਮੁਲਾਕਾਤ ਕੀਤੀ। ਨਾਇਬ ਤਹਿਸੀਲਦਾਰ ਹਰਕਰਮ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ, ਸੀਟੂ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਅਗਵਾਈ ਵਿੱਚ ਵਫ਼ਦ ਵਿੱਚ ਸ਼ਾਮਲ ਕਮਲਜੀਤ ਸਿੰਘ ਰਾਜਪੁਰ‌ ਭਾਈਆਂ ਜ਼ਿਲ੍ਹਾ ਪ੍ਰਧਾਨ ਸੀਟੂ, ਮਹਿੰਦਰ ਕੁਮਾਰ ਬਢੋਆਣ ਜ਼ਿਲ੍ਹਾ ਜਨਰਲ ਸਕੱਤਰ ਸੀਟੂ, ਦੇਵੀ ਦਾਸ ਮਿਆਣੀ ‌ਜਨਰਲ ਸੈਕਟਰੀ ਪੰਜਾਬ, ਸੁਰਿੰਦਰ ਸਿੰਘ ਨੰਗਲ ਕਲਾਲਾ ਪ੍ਰੈੱਸ ਸਕੱਤਰ ਪੰਜਾਬ, ਬਲਵੀਰ ਸਿੰਘ ਜੋੜਾ ਮੀਤ ਪ੍ਰਧਾਨ, ਹਰਭਜਨ ਸਿੰਘ ਡੋਗਰਾਂਵਾਲ ਮੀਤ ਪ੍ਰਧਾਨ, ਹਰਕੀਰਤ ਸਿੰਘ ਅਜਨੋਹਾ, ਜਸਦੇਵ ਸਿੰਘ ਜੱਸੀ, ਰਛਪਾਲ ਸਿੰਘ ਬੰਡਰਸੋ ਜ਼ਿਲਾ ਪ੍ਰਧਾਨ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਤਹਿਸੀਲ ਪ੍ਰੈੱਸ ਸਕੱਤਰ ਪਰਮਜੀਤ ਸਿੰਘ, ਰਘਬੀਰ ਸਿੰਘ ਕਿਸ਼ਨਪੁਰਾ, ਛਿੰਦਰਪਾਲ ਗੜੀਬੇਟ, ਦਿਲਬਾਗ ਸਿੰਘ ਨੀਤਪੁਰ ਜਨਰਲ ਸਕੱਤਰ, ਬਲਵੀਰ ਸਿੰਘ ਮਹਿਤਪੁਰ ਆਦਿ ਨੇ ਆਪਣੀਆਂ ਪਿਛਲੀਆਂ ਲੰਬੇ ਸਮੇਂ ਤੋਂ  ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਸ੍ਰੀ  ਜਿੰਪਾ ਨੂੰ ਜਾਣੂ ਕਰਵਾਇਆ ਅਤੇ  ਦੱਸਿਆ ਕਿ ਉਹ ਇਨ੍ਹਾਂ ਆਪਣੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਪਰੰਤੂ  ਸੂਬੇ ਅੰਦਰ ਰਾਜ ਕਰ ਚੁੱਕੀਆਂ ਵੱਖ -ਵੱਖ ਪਾਰਟੀਆਂ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਨਾਉਣਾ ਪਿਆ  ਅਤੇ ਜੇਕਰ ਭਵਿੱਖ ਵੀ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਹੋਈ ਤਾਂ ਉਹ  ਆਪਣੇ ਸੰਘਰਸ਼ ਨੂੰ ਅੱਗੇ ਤੋਰਦਿਆਂ ਭੁੱਖ ਹੜਤਾਲ ਅਤੇ ਮਰਨ ਵਰਤ ਤਕ ਜਾਣਗੇ।

ਇਹ ਵੀ ਪੜ੍ਹੋ: ਜਲੰਧਰ: ਮੋਬਾਇਲ ਐਪ ’ਤੇ ਹੋਈ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਵਿਆਹ ਰਚਾ ਸਾਜ਼ਿਸ਼ ਤਹਿਤ ਕਰਵਾ ਦਿੱਤਾ ਗਰਭਪਾਤ

ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਜਿੰਪਾ ਨੇ  ਯੂਨੀਅਨ ਵਫ਼ਦ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ  ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਉਪਰੰਤ 10 ਦਿਨਾਂ ਦੇ ਅੰਦਰਅੰਦਰ  ਉਨ੍ਹਾਂ ਦੀਆਂ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਪੰਜਾਬ ਸਰਕਾਰ ਵੱਲੋਂ ਮਿਲੇਗਾ ਅਤੇ ਜੇਕਰ ਲੋੜ ਪਈ ਤਾ ਮੁੱਖ ਮੰਤਰੀ ਪੰਜਾਬ ਨਾਲ ਯੂਨੀਅਨ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਵੀ ਕਰਵਾਈ ਜਾਵੇਗੀ।

 ਕੀ ਹਨ ਪੇਂਡੂ ਚੌਂਕੀਦਾਰ ਯੂਨੀਅਨ ਦੀਆਂ ਮੰਗਾਂ:- 

1. ਪੇਂਡੂ ਚੌਂਕੀਦਾਰਾਂ ਨੂੰ ਹਰਿਆਣਾ ਪੈਟਰਨ ਦੀ ਤਰਜ਼ 7500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ 
2. ਚੌਂਕੀਦਾਰਾਂ ਨੂੰ ਮੌਸਮ ਅਨੁਸਾਰ ਡਿਊਟੀ ਕਰਨ ਲਈ (ਗਰਮੀਆਂ ਤੇ ਸਰਦੀਆਂ ਵਾਸਤੇ) ਦੋ ਵਰਦੀਆਂ ਅਤੇ ਹੋਰ ਲੋੜੀਂਦਾ ਸਾਮਾਨ ਦਿੱਤਾ ਜਾਵੇ। 
3. ਚੌਂਕੀਦਾਰਾਂ ਨੂੰ ਪਿੰਡ ਵਿੱਚ 5-5 ਮਰਲੇ ਦੇ ਪਲਾਟ ਦਿੱਤੇ ਜਾਣ। 
4. ਚੌਂਕੀਦਾਰਾਂ ਨੂੰ ਜਨਮ ਅਤੇ ਮੌਤ ਸੰਬੰਧੀ ਰਜਿਸਟਰ ਦਿੱਤਾ ਜਾਵੇ।  

ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News