ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਨੌਜਵਾਨ ਦੀ ਮੌਤ

Monday, Jan 06, 2020 - 09:41 PM (IST)

ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਨੌਜਵਾਨ ਦੀ ਮੌਤ

ਫਗਵਾਡ਼ਾ, (ਹਰਜੋਤ)- ਮੁਹੱਲਾ ਅਰਬਨ ਅਸਟੇਟ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਮੌਤ ਹੋ ਗਈ, ਜਿਸ ਦੀ ਪਛਾਣ ਵਿਕਾਸ ਪੁੱਤਰ ਹੁਸਨ ਲਾਲ ਵਜੋਂ ਹੋਈ ਹੈ। ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਡਾ. ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨ ਨਸ਼ੇ ਦਾ ਆਦੀ ਸੀ ਉਸ ਨੇ ਆਪਣੇ ਇੰਜੈਕਸ਼ਨ ਰਾਹੀਂ ਡੋਜ਼ ਲਾਈ ਸੀ ਪਰ ਉਹ ਵੱਧ ਲੱਗਣ ਕਾਰਣ ਉਸ ਦੀ ਹਾਲਤ ਗੰਭੀਰ ਹੋ ਗਈ, ਜਿਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਲਿਆਉਂਦੇ ਸਮੇਂ ਉਸ ਦੀ ਬਾਂਹ ’ਚ ਸੂਈ ਵੀ ਲੱਗੀ ਹੋਈ ਸੀ। ਦੂਸਰੇ ਪਾਸੇ ਮੌਕੇ ’ਤੇ ਗਏ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਮੌਤ ਦਾ ਕਾਰਣ ਕੱਲ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।


author

Bharat Thapa

Content Editor

Related News