ਖੰਭੇ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਪਿੰਡ ਭੋਗੀਪੁਰ ਦੇ ਸਾਬਕਾ ਸਰਪੰਚ ਦੀ ਮੌਤ

Saturday, May 20, 2023 - 12:02 PM (IST)

ਖੰਭੇ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਪਿੰਡ ਭੋਗੀਪੁਰ ਦੇ ਸਾਬਕਾ ਸਰਪੰਚ ਦੀ ਮੌਤ

ਨੂਰਪੁਰਬੇਦੀ (ਸੰਜੀਵ ਭੰਡਾਰੀ)- ਖੇਤਰ ਦੇ ਪਿੰਡ ਭੋਗੀਪੁਰ ਦੇ ਸਾਬਕਾ ਸਰਪੰਚ ਦੀ ਬੀਤੇ ਦਿਨ ਸਵੇਰੇ ਸੈਣੀਮਾਜਰਾ-ਲਖਣੋਂ ਮਾਰਗ ’ਤੇ ਪਿੰਡ ਕੁੰਭੇਵਾਲ ਲਾਗੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਮੋਟਰਸਾਈਕਲ ਦੇ ਅਸੰਤੁਲਿਤ ਹੋ ਕੇ ਇਕ ਖੰਭੇ ਨਾਲ ਟਕਰਾਉਣ ’ਤੇ ਵਾਪਰਿਆ ਦੱਸਿਆ ਜਾਂਦਾ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਤੇਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਥ ਰਾਮ (62) ਪੁੱਤਰ ਜਗਤ ਰਾਮ ਪਿੰਡ ਭੋਗੀਪੁਰ ਦਾ ਸਾਬਕਾ ਸਰਪੰਚ ਵੀ ਸੀ। ਉਹ ਆਪਣੇ ਪਣੇ ਪਿੰਡ ਤੋਂ ਲਖਣੋਂ ਵਿਖੇ ਰਹਿੰਦੀ ਆਪਣੀ ਭੈਣ ਨੂੰ ਮਿਲਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਸਵੇਰੇ ਕਰੀਬ 10 ਕੁ ਵਜੇ ਜਦੋਂ ਉਹ ਸੈਣੀਮਾਜਰਾ-ਲਖਣੋਂ ਮਾਰਗ ’ਤੇ ਹਦਬਸਤ ਪਿੰਡ ਕੁੰਭੇਵਾਲ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਮੋਟਰਸਾਈਕਲ ਦੇ ਸੜਕ ਕਿਨਾਰੇ ਇਕ ਖੰਭੇ ਨਾਲ ਟਕਰਾਉਣ ’ਤੇ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ।

ਇਹ ਵੀ ਪੜ੍ਹੋ - ਡਿਜੀਟਲ ਹੋਣ ਦੀ ਉਡੀਕ 'ਚ 'ਪੰਜਾਬ ਵਿਧਾਨ ਸਭਾ', ਚੌਥੀ ਵਾਰ ਵੀ ਟੈਂਡਰ ਹੋਇਆ ਰੱਦ

ਭਾਵੇਂ ਉਨ੍ਹਾਂ ਨੂੰ ਤੁਰੰਤ ਆਸ-ਪਾਸ ਤੋਂ ਗੁਜਰਦੇ ਰਾਹਗੀਰਾਂ ਵੱਲੋਂ ਇਲਾਜ ਲਈ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਦਮ ਤੋੜ ਦਿੱਤਾ। ਏ. ਐੱਸ. ਆਈ. ਤੇਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਹਾਦਸਾ ਕੁਦਰਤੀ ਵਾਪਰਨ ਕਾਰਨ ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਦੇ ਬਿਆਨਾਂ ’ਤੇ 174 ਤਹਿਤ ਕਾਰਵਾਈ ਅਮਲ ਲਿਆਂਦੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ 'ਚ ਹੰਗਾਮਾ, ਮੂੰਹ ਬੰਨ੍ਹ ਕੇ ਆਏ ਵਿਅਕਤੀ ਨੇ ਗ੍ਰੰਥੀ ਸਿੰਘ ’ਤੇ ਕੀਤਾ ਹਮਲਾ


author

shivani attri

Content Editor

Related News