ਭਿਆਨਕ ਸੜਕ ਹਾਦਸੇ ''ਚ ਵਿਦਿਆਰਥਣ ਸਮੇਤ 2 ਦੀ ਮੌਤ

08/13/2019 9:28:30 PM

ਕਰਤਾਰਪੁਰ (ਸਾਹਨੀ)— ਬੀਤੀ 12 ਅਗਸਤ ਨੂੰ ਅਮ੍ਰਿਤਸਰ ਤੋਂ ਦਿੱਲੀ ਵਿਦੇਸ਼ੀ ਸਵਾਰੀਆਂ ਲੈਣ ਗਏ ਇਕ ਨੌਜਵਾਨ ਦੀ ਦਿੱਲੀ ਤੋਂ ਵਾਪਸ ਆਉਂਦੇ ਹੋਏ ਦੀ ਮੰਗਲਵਾਰ ਸਵੇਰੇ ਤੜਕਸਾਰ ਜੀ.ਟੀ ਰੋਡ ਸਰਾਏਖਾਸ ਸੀ.ਆਰ.ਪੀ.ਐਫ ਕੈਂਪਸ ਦੇ ਸਾਹਮਣੇ ਖੜੇ ਇਕ ਕੰਟੇਨਰ ਦੇ ਪਿੱਛੇ ਜ਼ਬਰਦਸਤ ਟੱਕਰ ਲਗਣ ਨਾਲ ਮੌਕੇ 'ਤੇ ਮੌਤ ਹੋ ਗਈ ਟੱਕਰ ਇੰਨੀ ਭਿਆਨਕ ਦੱਸੀ ਜਾ ਰਹੀ ਹੈ ਕਿ ਇਨੋਵਾ ਦੇ ਅੱਗੇ ਚਾਲਕ ਦੇ ਨਾਲ ਬੈਠੇ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸਦੇ ਪਿਛੇ ਬੈਠੀ ਰਿਪਬਲਿਕ ਆਫ ਗਾਹਨਾ (ਪੱਛਮੀ ਅਫਰਿਕਾ) ਦੀ 21 ਸਾਲਾ ਲੜਕੀ ਡੈਜੀ ਮੈਗਡਾਲੇਨ ਦੀ ਵੀ ਹਸਪਤਾਲ ਵਿਖੇ ਮੌਤ ਹੋ ਗਈ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਸ਼ਕਤ ਕਰਕੇ ਚਾਲਕ ਦੇ ਨਾਲ ਬੈਠੇ ਪੰਜਾਬੀ ਨੌਜਵਾਨ ਦੀ ਬੜੀ ਮੁਸ਼ਿਕਲ ਨਾਲ ਲਾਸ਼ ਬਾਹਰ ਕੱਢੀ ਗਈ। 

PunjabKesari
ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਕਰੀਬ ਸਵਾ 6 ਵਜੇ ਪਿੰਡ ਸਰਾਏਖ਼ਾਸ ਜੀ.ਟੀ ਰੋਡ ਤੇ ਦਿੱਲੀ ਏਅਰਪੋਰਟ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਇਨੋਵਾ ਕਾਰ ਸੜਕ 'ਤੇ ਖੜੇ ਇਕ ਕੰਟੇਨਰ ਦੇ ਪਿਛੇ ਜ਼ਬਰਦਸਤ ਢੰਗ ਨਾਲ ਵੱਜੀ, ਜਿਸ ਨਾਲ ਇਨੋਵਾ ਦੀ ਡਰਾਇਵਰ ਸੀਟ ਦੇ ਨਾਲ ਬੈਠੇ ਗੁਰਮੇਜ ਸਿੰਘ ਸਾਬੂ ਪੁਤਰ ਜਸਵੀਰ ਸਿੰਘ ਵਾਸੀ ਮੀਰਾ ਕੋਟ ਚੌਂਕ ਥਾਣਾ ਸਦਰ ਅਮ੍ਰਿਤਸਰ ਦੀ ਮੌਕੇ 'ਤੇ ਬੁਰੀ ਤਰ੍ਹਾਂ ਹਾਦਸੇ ਦੀ ਚਪੇਟ 'ਚ ਆਉਣ ਕਾਰਨ ਥਾਂ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਨੋਵਾ ਕਾਰ ਵਿਚ ਪੱਛਮ ਅਫਰਿਕਾ ਦੇ ਰਿਪਬਲਿਕ ਆਫ ਗਾਹਨਾ ਦੇਸ਼ ਦੇ ਤਿੰਨ ਵਿਦਿਆਰਥੀ ਜਿਨਾਂ 'ਚੋਂ ਦੋ ਲੜਕੀਆਂ ਅਤੇ ਇਕ ਲੜਕਾ ਸਵਾਰ ਸੀ। ਇਹਨਾਂ ਨੂੰ ਲੈਣ ਲਈ ਅਮ੍ਰਿੰਤਸਰ ਤੋਂ ਉੱਕਤ ਇਨੋਵਾ ਗੱਡੀ ਵਿਚ ਗੁਰਮੇਜ ਸਿੰਘ ਅਤੇ ਉਸਦਾ ਇਕ ਹੋਰ ਸਾਥੀ ਡਰਾਇਵਰ ਜਤਿੰਦਰਪਾਲ ਸ਼ਰਮਾ ਉਰਫ ਜਤਿਨ ਪੁੱਤਰ ਕਮਲ ਕਿਸ਼ੋਰ ਸ਼ਰਮਾ ਵਾਸੀ ਨਗਰ ਨਿਗਮ ਕਾਲੋਨੀ ਅਮ੍ਰਿਤਸਰ ਦਿੱਲੀ ਗਏ ਸਨ ਅਤੇ ਵਾਪਸੀ ਸਮੇਂ ਜਤਿੰਦਰ ਸ਼ਰਮਾ ਗੱਡੀ ਚਲਾ ਰਿਹਾ ਸੀ ਤੇ ਉਸ ਦੇ ਨਾਲ ਬੈਠੇ ਗੁਰਮੇਜ ਸਿੰਘ ਦੀ ਹਾਦਸੇ ਦੌਰਾਨ ਮੌਤ ਹੋ ਗਈ, ਜਦਕਿ ਜਤਿੰਦਰ ਪਾਲ ਸ਼ਰਮਾ ਦੇ ਵੀ ਕਾਫੀ ਗੰਭੀਰ ਸੱਟਾ ਲਗੀਆਂ ਗੁਰਮੇਜ ਸਿੰਘ ਦੇ ਪਿਛਲੀ ਸੀਟ ਤੇ ਬੈਠੀ ਲੜਕੀ ਡੈਜੀ ਮੈਗਡਾਲੇਨ ਨੂੰ ਵੀ ਗੰਭੀਰ ਸੱਟਾਂ ਲਗੀਆਂ। ਜਿਸ ਦੀ ਬਾਅਦ 'ਚ ਹਸਪਤਾਲ ਵਿਖੇ ਮੌਤ ਹੋ ਗਈ। ਉਸ ਦੇ ਨਾਲ ਇਕ ਨੌਜਵਾਨ ਵਿਦੇਸ਼ੀ ਲੜਕੇ ਵਿਦਿਆਰਥੀ ਦੇ ਵੀ ਗੰਭੀਰ ਸੱਟਾਂ ਲਗਣ ਦਾ ਸਮਾਚਾਰ ਹੈ ਜਦਕਿ ਇਕ ਹੋਰ ਵਿਦੇਸ਼ੀ ਵਿਦਿਆਰਥਣ ਦੇ ਵੀ ਕੁਝ ਸੱਟਾਂ ਲਗੀਆਂ। 

PunjabKesari
ਪਰਤਖਦਰਸ਼ਿਆ ਅਨੁਸਾਰ ਸਵੇਰੇ ਕਰੀਬ ਸਵਾ 6 ਵਜੇ ਹਏ ਹਾਦਸੇ ਸਮੇਂ ਮਿੰਹ ਪੈ ਰਿਹਾ ਸੀ ਤੇ ਹਾਦਸੇ ਦੀ ਜ਼ੋਰਦਾਰ ਆਵਾਜ਼ ਨਾਲ ਆਸ ਪਾਸ ਦੇ ਲੋਕ ਇੱਕਠੇ ਹੋ ਗਏ ਤੇ ਜ਼ਖਮੀਆਂ ਨੂੰ ਮਸ਼ਕਤ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪੁਲਸ ਵੀ ਮੌਕੇ 'ਤੇ ਕਾਫੀ ਸਮੇਂ ਬਾਅਦ ਪੁੱਜੀ। ਇਹ ਵਿਦੇਸ਼ੀ ਵਿਦਿਆਰਥੀ ਅਮ੍ਰਿੰਤਸਰ ਦੇ ਇਕ ਗਲੋਬਲ ਇੰਸਟੀਚਿਉਟ ਆਫ ਫੈਰਮੈਸੀ 'ਚ ਪੜਦੇ ਸਨ। ਹਾਦਸੇ 'ਚ ਡਰਾਈਵਰ ਸਣੇ 2 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਇਕ ਵਿਦੇਸ਼ੀ ਲੜਕੀ ਨੂੰ ਸੱਟਾ ਤਾਂ ਨਹੀਂ ਲਗੀਆਂ ਪਰ ਉਹ ਹਾਦਸੇ ਨਾਲ ਕਾਫੀ ਸਹਿਮ ਗਈ ਅਤੇ ਕੁਝ ਵੀ ਬੋਲ 'ਚ ਅਸਮਰਥ ਨਜ਼ਰ ਆਈ ਇਹਨਾਂ ਨੂੰ ਜਲੰਧਰ ਦੀ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 
ਪੁਲਸ ਅਨੁਸਾਰ ਕੈਂਟਰ ਡਰਾਇਵਰ ਮੌਕੇ ਤੋਂ ਫਰਾਰ ਹੈ ਅਤੇ ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਮੌਕੇ ਤੇ ਥਾਣੇ ਵਿਚ ਮ੍ਰਿਤਕ ਗੁਰਮੇਜ ਸਿੰਘ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਗੁਰਮੇਜ ਸਿੰਘ ਉਰਫ ਸਾਬੂ ਚਾਰ ਭੈਣਾ ਦਾ ਇਕਲੋਤਾ ਭਰਾ ਸੀ ਅਤੇ ਪਰਿਵਾਰ ਲਈ ਮੋਬਾਇਲ ਸਟੋਰ. ਵੈਲਡਿੰਗ ਦਾ ਕੰਮ ਅਤੇ ਕਿਰਾਏ ਤੇ ਕਾਰ ਚਲਾਉਣ ਦਾ ਕੰਮ ਕਰਦਾ ਸੀ ਮ੍ਰ੍ਰਿਤਕ ਗੁਰਮੇਜ ਸਿੰਘ ਸ਼ਾਦੀ ਸ਼ੂਦਾ ਸੀ।


KamalJeet Singh

Content Editor

Related News