ਜਵਾਈ ਦਾ ਸ਼ਰਮਨਾਕ ਕਾਰਾ, ਪਹਿਲਾਂ ਪਤਨੀ ਨੂੰ ਕੱਢਿਆ ਘਰੋਂ, ਫਿਰ ਸਹੁਰੇ ਘਰ ਜਾ ਕੇ ਸੱਸ 'ਤੇ ਕੀਤਾ ਹਮਲਾ

Sunday, Dec 10, 2023 - 04:18 PM (IST)

ਜਵਾਈ ਦਾ ਸ਼ਰਮਨਾਕ ਕਾਰਾ, ਪਹਿਲਾਂ ਪਤਨੀ ਨੂੰ ਕੱਢਿਆ ਘਰੋਂ, ਫਿਰ ਸਹੁਰੇ ਘਰ ਜਾ ਕੇ ਸੱਸ 'ਤੇ ਕੀਤਾ ਹਮਲਾ

ਜਲੰਧਰ (ਵਰੁਣ)–ਨੂਰਪੁਰ ਕਾਲੋਨੀ ਵਿਚ ਇਕ ਜਵਾਈ ਨੇ ਗੱਲਬਾਤ ਦੌਰਾਨ ਆਪਣੀ ਸੱਸ ’ਤੇ ਕਿਸੇ ਨੋਕੀਲੇ ਹਥਿਆਰ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਨੇ ਸੱਸ ਦੀ ਧੌਣ, ਮੂੰਹ ਅਤੇ ਸਿਰ ’ਤੇ ਵਾਰ ਕੀਤੇ, ਜਿਸ ਨਾਲ ਬਜ਼ੁਰਗ ਔਰਤ ਜ਼ਖ਼ਮੀ ਹੋ ਗਈ। ਰੌਲਾ ਪਾਉਣ ’ਤੇ ਨੇੜਲੇ ਇਲਾਕੇ ਦੇ ਲੋਕਾਂ ਨੇ ਘਰ ਵਿਚ ਆ ਕੇ ਮੁਲਜ਼ਮ ਜਵਾਈ ਨੂੰ ਕਾਬੂ ਕਰਕੇ ਅਤੇ ਥਾਣਾ ਨੰਬਰ 8 ਦੀ ਪੁਲਸ ਨੂੰ ਬੁਲਾ ਕੇ ਮੁਲਜ਼ਮ ਨੂੰ ਉਸ ਦੇ ਹਵਾਲੇ ਕਰ ਦਿੱਤਾ।

ਜਾਣਕਾਰੀ ਦਿੰਦੇ ਸੀਮਾ ਪਤਨੀ ਜਤਿੰਦਰ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ। ਉਸ ਦੇ 2 ਬੇਟੇ ਹਨ ਅਤੇ ਉਹ ਕਾਫ਼ੀ ਲੰਮੇ ਸਮੇਂ ਤੋਂ ਪਤੀ ਅਤੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਵਿਚ ਰਹਿ ਰਹੀ ਹੈ। ਦੋਸ਼ ਹੈ ਕਿ ਜਤਿੰਦਰ ਨਸ਼ਾ ਕਰਨ ਦਾ ਆਦੀ ਹੈ, ਜਿਹੜਾ ਕੁਝ ਸਮੇਂ ’ਤੇ ਕਿਰਾਏ ਦਾ ਮਕਾਨ ਲੈ ਕੇ ਵੱਖ ਰਹਿਣ ਦੀ ਜ਼ਿੱਦ ਕਰ ਰਿਹਾ ਸੀ। 3 ਦਿਨ ਪਹਿਲਾਂ ਹੀ ਉਨ੍ਹਾਂ ਨੂਰਪੁਰ ਕਾਲੋਨੀ ਵਿਚ ਕਿਰਾਏ ਦਾ ਘਰ ਲਿਆ ਪਰ ਸ਼ੁੱਕਰਵਾਰ ਨੂੰ ਜਤਿੰਦਰ ਨੇ ਆਪਣੀ ਪਤਨੀ ਨਾਲ ਕੁੱਟਮਾਰ ਕਰਕੇ ਉਸ ਨੂੰ ਬੱਚਿਆਂ ਸਮੇਤ ਘਰ ਵਿਚੋਂ ਕੱਢ ਦਿੱਤਾ।

ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ

ਸੀਮਾ ਨੇ ਆਪਣੇ ਪੇਕੇ ਜਾ ਕੇ ਸਾਰੀ ਗੱਲ ਦੱਸੀ, ਜਿਸ ਕਾਰਨ ਸੀਮਾ ਦੀ ਮਾਂ ਨੇ ਆਪਣੇ ਜਵਾਈ ਨੂੰ ਗੱਲ ਕਰਨ ਲਈ ਘਰ ਬੁਲਾਇਆ ਅਤੇ ਗੱਲਬਾਤ ਦੌਰਾਨ ਹੀ ਜਤਿੰਦਰ ਹਿੰਸਕ ਹੋ ਗਿਆ, ਜਿਸ ਨੇ ਨੋਕੀਲੇ ਹਥਿਆਰ ਨਾਲ ਸੱਸ ਨਿਰਮਲਾ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਹੋਈ ਨਿਰਮਲਾ ਨੂੰ ਪਠਾਨਕੋਟ ਚੌਕ ਵਿਚ ਸਥਿਤ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਨੰਬਰ 8 ਦੇ ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਕਿਹਾ ਕਿ ਲੋਕਾਂ ਨੇ ਜਤਿੰਦਰ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਨਿਰਮਲਾ ਅਜੇ ਇਲਾਜ ਅਧੀਨ ਹੈ, ਜਿਸ ਦੇ ਬਿਆਨਾਂ ਦੇ ਆਧਾਰ ’ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਕਰ ਦਿੱਤੀ ਜਾਵੇਗੀ। ਫਿਲਹਾਲ ਮੁਲਜ਼ਮ ਪੁਲਸ ਦੀ ਹਿਰਾਸਤ ਵਿਚ ਹੀ ਹੈ।

ਇਹ ਵੀ ਪੜ੍ਹੋ : '0' ਬਿਜਲੀ ਬਿੱਲ ਤੋਂ 62 ਹਜ਼ਾਰ ਤੱਕ ਪੁੱਜੇ ਬਿੱਲ ਨੂੰ ਵੇਖ ਕਿਸਾਨ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਹੈਰਾਨ ਕਰੇਗਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News