ਹਥਿਆਰਾਂ ਨਾਲ ਲੈਸ 30 ਨੌਜਵਾਨਾਂ ਨੇ ਰੈਸਟੋਰੈਂਟ ''ਚ ਦਾਖ਼ਲ ਹੋ ਕੀਤਾ ਜਾਨਲੇਵਾ ਹਮਲਾ

08/08/2020 4:42:02 PM

ਜਲੰਧਰ (ਜ. ਬ.)— ਮਕਸੂਦਾਂ ਮੰਡੀ ਨੇੜੇ ਸਥਿਤ 'ਕੀ ਐਂਡ ਕਾ ਰੈਸਟੋਰੈਂਟ' 'ਚ ਦੇਰ ਰਾਤ ਲਗਭਗ 30 ਨੌਜਵਾਨਾਂ ਨੇ ਦਾਖ਼ਲ ਹੋ ਕੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕੁਰਸੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਰੈਸਟੋਰੈਂਟ ਦੇ ਮਾਲਕ ਵਿਸ਼ਾਲ ਖੰਨਾ ਸਮੇਤ 3 ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਮਲੇ 'ਚ ਦੂਜੀ ਧਿਰ ਦਾ ਵੀ ਇਕ ਨੌਜਵਾਨ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਪੰਜਾਬ ''ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ

ਜਾਣਕਾਰੀ ਦਿੰਦੇ ਹੋਏ ਰੈਸਟੋਰੈਂਟ ਦੇ ਮਾਲਕ ਵਿਸ਼ਾਲ ਖੰਨਾ ਨੇ ਦੱਸਿਆ ਕਿ ਉਹ ਆਪਣੇ ਰੈਸਟੋਰੈਂਟ 'ਚ ਰੋਜ਼ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਕਿ ਰੈਸਟੋਰੈਂਟ ਅੰਦਰ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਦੀ ਭੀੜ ਆਈ, ਜਿਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਬਚਾਅ ਲਈ ਆਏ ਰੈਸਟੋਰੈਂਟ 'ਚ ਆਏ ਹੈਪੀ ਅਤੇ ਪ੍ਰਿੰਸ ਨੂੰ ਵੀ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ: ਅੱਧੀ ਰਾਤ ਵੇਲੇ ਗਾਡਰ ਨਾਲ ਲਟਕਦੀ ਮਾਂ ਦੀ ਲਾਸ਼ ਨੂੰ ਵੇਖ 5 ਸਾਲਾ ਮਾਸੂਮ ਦੇ ਉੱਡੇ ਹੋਸ਼

ਇਨ੍ਹਾਂ ਤਿੰਨਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਅਤੇ ਉਸ ਤੋਂ ਬਾਅਦ ਕੁਰਸੀਆਂ ਵੀ ਮਾਰੀਆਂ ਗਈਆਂ। ਦੋਸ਼ ਹੈ ਕਿ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਇਕ ਨੌਜਵਾਨ ਦੀ ਤਨਖ਼ਾਹ 'ਚ ਦੇਰੀ ਹੋਣ ਕਾਰਨ ਇਹ ਸਾਰਾ ਵਿਵਾਦ ਹੋਇਆ ਅਤੇ ਤਨਖਾਹ ਲੈਣ ਆਏ ਨੌਜਵਾਨ ਦੇ ਭਰਾ ਨੇ ਨੇੜਲੇ ਰੈਸਟੋਰੈਂਟ 'ਚ ਬੈਠੇ ਹੋਰ ਸਾਥੀਆਂ ਨੂੰ ਕੀ ਐਂਡ ਕਾ ਅੰਦਰ ਬੁਲਾ ਲਿਆ ਅਤੇ ਹਮਲਾ ਕਰ ਦਿੱਤਾ ਅਤੇ ਦੂਜੀ ਧਿਰ ਦਾ ਵੀ ਇਕ ਨੌਜਵਾਨ ਜ਼ਖ਼ਮੀ ਹੋਇਆ ਹੈ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਾਰੀ ਘਟਨਾ ਰੈਸਟੋਰੈਂਟ ਦੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਥਾਣਾ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਰੈਸਟੋਰੈਂਟ ਦੇ ਮਾਲਕ ਵਲੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਹੁਣ ਸਤਲੁਜ ਦਾ ਪਾਣੀ ਹੋਇਆ ਜ਼ਹਿਰੀਲਾ, ਮੱਛੀਆਂ ਸਣੇ ਵੱਡੀ ਗਿਣਤੀ 'ਚ ਜਲ ਜੀਵਾਂ ਦੇ ਮਰਨ ਦਾ ਖਦਸ਼ਾ

ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 48 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕ ਮਰੀਜ਼ ਨੇ ਵੀ ਤੋੜਿਆ ਦਮ


shivani attri

Content Editor

Related News