ਨਡਾਲਾ ਵਿਖੇ ਹੜ੍ਹ ਦੌਰਾਨ ਲਾਪਤਾ ਲਖਵੀਰ ਸਿੰਘ ਦੀ ਲਾਸ਼ ਬਰਾਮਦ

Wednesday, Sep 06, 2023 - 12:42 PM (IST)

ਨਡਾਲਾ ਵਿਖੇ ਹੜ੍ਹ ਦੌਰਾਨ ਲਾਪਤਾ ਲਖਵੀਰ ਸਿੰਘ ਦੀ ਲਾਸ਼ ਬਰਾਮਦ

ਨਡਾਲਾ (ਸ਼ਰਮਾ)-ਹੜਾਂ ਦੌਰਾਨ ਮੰਡ ਕੂਕਾ ’ਚ ਲਾਪਤਾ ਹੋਏ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਮੰਗਲਵਾਰ ਦੇਰ ਸ਼ਾਮ ਬੁਤਾਲਾ ਮੰਡ ਵਿਚ ਬਰਾਮਦ ਹੋਣ ’ਤੇ ਢਿੱਲਵਾਂ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਮੰਡ ਖੇਤਰ ਵਿਚ ਆਏ ਹੜ੍ਹ ਦੌਰਾਨ ਕੂਕਾ ਮੰਡ ਦੇ 45 ਸਾਲਾ ਵਿਅਕਤੀ ਲਖਵੀਰ ਸਿੰਘ ਪੁੱਤਰ ਜਰਨੈਲ ਸਿੰਘ ਆਪਣੇ ਪਸ਼ੂਆਂ ਨੂੰ ਬਚਾਉਦੇ ਹੋਏ ਕਿਧਰੇ ਲਾਪਤਾ ਹੋ ਗਿਆ ਸੀ ਪਰ ਹੁਣ ਉਸ ਦੀ ਮ੍ਰਿਤਕ ਦੇਹ ਮੰਡ ਖੇਤਰ ਵਿਚ ਪਾਣੀ ਘੱਟਣ ਤੇ ਮੰਡ ਬੁਤਾਲਾ ਵਿਚੋਂ ਬਰਾਮਦ ਹੋਈ ਹੈ। ਲਾਸ਼ ਦੀ ਮ੍ਰਿਤਕ ਦੇ ਪੁੱਤਰ ਅਕਾਸ਼ਦੀਪ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਪਛਾਣ ਕਰਕੇ ਪੁਸ਼ਟੀ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਢਿੱਲਵਾਂ ਬਲਬੀਰ ਸਿੰਘ ਨੇ ਦੱਸਿਆ ਕਿ ਫੋਨ ’ਤੇ ਇਤਲਾਹ ਮਿਲੀ ਸੀ ਕਿ ਉਕਤ ਜਗਾ ’ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ। 

ਇਹ ਵੀ ਪੜ੍ਹੋ-  ਪੰਜਾਬ 'ਚ ਆ ਰਹੇ ਬਿਜਲੀ ਦੇ ਜ਼ੀਰੋ ਬਿੱਲਾਂ ਸਬੰਧੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News