ਕਾਠਗੜ੍ਹ ਵਿਖੇ ਸ਼ੱਕੀ ਹਾਲਾਤ ’ਚ ਖ਼ੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼
Tuesday, Jul 16, 2024 - 02:22 PM (IST)

ਕਾਠਗੜ੍ਹ (ਰਾਜੇਸ਼)- ਪਿੰਡ ਪ੍ਰੇਮ ਨਗਰ ਦੇ ਨਾਲ ਲੱਗਦੇ ਜੰਗਲ ’ਚੋਂ ਇਕ ਖ਼ੂਨ ਨਾਲ ਲਥਪਥ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਰਹਿਲ ਮਾਜਰਾ ਨਿਵਾਸੀ ਸੁਰਿੰਦਰ ਸ਼ਿੰਦਾ ਨੇ ਦੱਸਿਆ ਕਿ ਪ੍ਰੇਮ ਨਗਰ ਦੇ ਨਾਲ ਲੱਗਦੇ ਜੰਗਲ ਦੀ ਪਹਾੜੀ ਉਪਰੋਂ (ਨੇੜੇ ਨੂਰ ਪਬਲਿਕ ਸਕੂਲ) ਪਿੰਡ ਦੇ ਨੌਜਵਾਨ ਇੰਦਰਜੀਤ ਉਮਰ ਕਰੀਬ 25 ਸਾਲ ਪੁੱਤਰ ਸੁਭਾਸ਼ ਚੰਦ ਦੀ ਖ਼ੂਨ ਨਾਲ ਲਥਪਥ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਲਾਸ਼ ਸਬੰਧੀ ਪੁਲਸ ਚੌਂਕੀ ਆਸਰੋਂ ਨੂੰ ਸੂਚਨਾ ਦਿੱਤੀ ਗਈ ਸੀ ਅਤੇ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਜ਼ਿਮਨੀ ਚੋਣ ਲੜਨ ਵਾਲੀ ਅਕਾਲੀ ਆਗੂ ਸੁਰਜੀਤ ਕੌਰ ਦੀਆਂ ਵਧੀਆ ਮੁਸ਼ਕਿਲਾਂ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।