ਦਸੂਹਾ : ਪਿਸਤੌਲ ਦੀ ਨੋਕ 'ਤੇ ਔਰਤ ਕੋਲੋਂ ਲੁੱਟ-ਖੋਹ
Sunday, Dec 23, 2018 - 08:48 PM (IST)

ਦਸੂਹਾ-ਪਲਸਰ ਮੋਟਰਸਾਈਕਲ ਸਵਾਰ ਦੋ ਮੋਨੇ ਲੁਟੇਰਿਆਂ ਨੇ ਹਾਜੀਪੁਰ ਰੋਡ ’ਤੇ ਪੱਟੀ ਦੇ ਪਿੰਡ ਨੇਡ਼ੇ ਨੀਲਮ ਰਾਣੀ ਪਿੰਡ ਅਸਰਪੁਰ ਕੋਲੋਂ ਪਿਸਤੌਲ ਦੀ ਨੌਕ ’ਤੇ ਸੋਨੇ ਦੀਆਂ ਕੰਨਾਂ ਦੀਆਂ ਦੋ ਵਾਲੀਆਂ, ਇਕ ਸੋਨੇ ਦੀ ਚੈਨੀ ਤੇ ਦੋ ਸੋਨੇ ਦੀਆਂ ਮੁੰਦਰੀਆਂ ਖੋਹ ਲਈਆਂ ਤੇ ਫਰਾਰ ਹੋ ਗਏ । ਨੀਲਮ ਰਾਣੀ ਪਿੰਡ ਅਸਰਫਪੁਰ ਆਪਣੇ ਦਿਓਰ ਰਾਜੇਸ਼ ਕੁਮਾਰ ਨਾਲ ਮੋਟਰਸਾਈਕਲ ’ਤੇ ਦਸੂਹਾ ਨੂੰ ਆ ਰਹੀ ਸੀ ਜਦੋਂ ਉਹ ਪਿੰਡ ਪੱਟੀ ਦੇ ਪਿੰਡ ਕੋਲ ਪੁੱਜੇ ਤਾਂ ਪਲਸਰ ਸਵਾਰ ਮੋਨੇ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ। ਦਾਤ ਤੇ ਪਿਸਤੌਲ ਦਿਖਾ ਕੇ ਉਸ ਕੋਲੋਂ ਵਾਲੀਆਂ, ਚੈਨੀ ਤੇ ਮੁੰਦਰੀਆਂ ਲੁੱਟ ਲਈਆਂ। ਇਸ ਸਬੰਧੀ ਦਸੂਹਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਲੁੱਟ ਖੋਹ ਦੀ ਇਹ ਘਟਨਾ ਹੋਣ ਨਾਲ ਲੋਕਾਂ ’ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ।