ਦਸੂਹਾ ''ਚ ਨਸ਼ਾ ਵੇਚਣ ਆਏ ਸਮੱਗਲਰਾਂ ਨੇ ਕੀਤੀ ਹਵਾਈ ਫਾਇਰਿੰਗ

Saturday, Feb 25, 2023 - 12:04 PM (IST)

ਦਸੂਹਾ ''ਚ ਨਸ਼ਾ ਵੇਚਣ ਆਏ ਸਮੱਗਲਰਾਂ ਨੇ ਕੀਤੀ ਹਵਾਈ ਫਾਇਰਿੰਗ

ਦਸੂਹਾ (ਝਾਵਰ)-ਬਿਆਸ ਦਰਿਆ ਮੰਡ ਇਲਾਕੇ ਨਜ਼ਦੀਕ ਪਿੰਡ ਆਕੀਟੁੰਡਾ ਵਿਖੇ ਬੀਤੀ ਸ਼ਾਮ ਗੁਰਦਾਸਪੁਰ ਇਲਾਕੇ ਤੋਂ ਕੁਝ ਨਸ਼ਿਆਂ ਦੇ ਸਮੱਗਲਰਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਸਮੱਗਲਰਾਂ ਦੇ ਨਸ਼ਾ ਵੇਚਣ ਆਏ ਦੀ ਸੂਚਨਾ ਜਦੋਂ ਪਿੰਡ ਆਕੀਟੁੰਡਾਂ ਦੇ ਵਾਸੀਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਦਰਿਆ ਦੇ ਕੋਲ ਧੁੱਸੀ ਬੰਨ੍ਹ ’ਤੇ ਜਾ ਕੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਿਆ ਤਾਂ ਸਮੱਗਲਰਾਂ ਨੇ ਹਵਾਈ ਫਾਇਰ ਕਰ ਦਿੱਤੇ ਅਤੇ ਟਕਰਾਅ ਵੱਧਣ ਲਗਾ ਤਾਂ ਮੌਕੇ ’ਤੇ ਸੂਚਨਾ ਮਿਲਦੇ ਸਾਰ ਹੀ ਥਾਣਾ ਮੁਖੀ ਦਸੂਹਾ ਬਿਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚ ਗਏ ਅਤੇ ਪੁਲਸ ਨੂੰ ਵੇਖ ਕੇ ਨਸ਼ਾ ਸਮੱਗਲਰ ਬਿਆਸ ਦਰਿਆ ਵਿਚ ਬੇੜੀ ਰਾਹੀਂ ਗੁਰਦਾਸਪੁਰ ਵੱਲ ਨੂੰ ਭੱਜ ਗਏ। 

ਇਹ ਵੀ ਪੜ੍ਹੋ : ਬਿਨਾਂ ਮਨਜ਼ੂਰੀ ਵਿਦੇਸ਼ ਗਏ 149 ਨੰਬਰਦਾਰਾਂ ਦੀ ਖੈਰ ਨਹੀਂ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਚੁੱਕੇਗੇ ਸਖ਼ਤ ਕਦਮ

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਧੁੱਸੀ ਬੰਨ੍ਹ ਆਕੀਟੁੰਡਾਂ ਕੋਲ ਪਹੁੰਚੇ ਤਾਂ ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਪੁੱਤਰ ਤਾਰੀ, ਰਾਜ ਕੁਮਾਰ ਪੁੱਤਰ ਬਲਕਾਰ ਸਿੰਘ ਵਾਸੀਆਨ ਬੁੱਢਾਵਾਲਾ ਜ਼ਿਲ੍ਹਾ ਗੁਰਦਾਸਪੁਰ ਜੋਕਿ ਬੇੜੀ ਰਾਹੀਂ ਦਰਿਆ ਪਾਰ ਕਰਕੇ ਹੁਸ਼ਿਆਰਪੁਰ ਇਲਾਕੇ ਦੇ ਪਿੰਡ ਪੱਸੀ ਬੇਟ ਆਕੀਟੁੰਡਾਂ ਤੋਂ ਹੋ ਕੇ ਬਿਆਸ ਦਰਿਆ ਰਾਹੀਂ ਬੇੜੀ ਰਾਹੀਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਨਸ਼ਿਆਂ ਦੇ ਸਮੱਗਲਰ ਹਨ, ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਜਦੋਂ ਲੋਕਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਤਾਂ ਨਸ਼ਾ ਸਮੱਗਲਰਾਂ ਨੇ ਹਵਾਈ ਫਾਇਰ ਵੀ ਕੀਤੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਅਤੇ ਇਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਚਾਰਜਸ਼ੀਟ ਦਾਖ਼ਲ, ਸੁਖਬੀਰ ਬਾਦਲ ਤੇ ਸੁਮੇਧ ਸੈਣੀ ਦਾ ਨਾਂ ਵੀ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News