ਭੰਗੜਾ ਗਰੁੱਪ ਦੀ ਡਾਂਸਰ ਨੇ ਗਰੁੱਪ ਸੰਚਾਲਕ ਦੇ ਘਰ ਕੀਤੀ ਚੋਰੀ, ਮਾਮਲਾ ਦਰਜ

Monday, Feb 27, 2023 - 01:52 PM (IST)

ਭੰਗੜਾ ਗਰੁੱਪ ਦੀ ਡਾਂਸਰ ਨੇ ਗਰੁੱਪ ਸੰਚਾਲਕ ਦੇ ਘਰ ਕੀਤੀ ਚੋਰੀ, ਮਾਮਲਾ ਦਰਜ

ਜਲੰਧਰ (ਵਰੁਣ)-ਸੰਤੋਖਪੁਰਾ ਮੁਹੱਲੇ ’ਚ ਇਕ ਭੰਗੜਾ ਗਰੁੱਪ ਦੀ ਡਾਂਸਰ ਨੇ ਗਰੁੱਪ ਸੰਚਾਲਕ ਦੇ ਘਰੋਂ ਸੋਨੇ ਦੀਆਂ ਮੁੰਦਰੀਆਂ ਅਤੇ ਮੋਬਾਇਲ ਚੋਰੀ ਕਰ ਲਏ। ਜਦੋਂ ਸੰਚਾਲਕ ਨੇ ਇਸ ਬਾਰੇ ਥਾਣਾ ਨੰ.-8 ਦੀ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਡਾਂਸਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦੀਪ ਵਾਸੀ ਸੰਤੋਖਪੁਰਾ ਨੇ ਦੱਸਿਆ ਕਿ ਉਹ ਡੀ. ਜੇ. ਦੇ ਨਾਲ-ਨਾਲ ਭੰਗੜਾ ਗਰੁੱਪ ਵੀ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ 4 ਸਾਲਾਂ ਤੋਂ ਪੂਜਾ ਪੁੱਤਰੀ ਰਾਜੂ ਮੂਲ ਨਿਵਾਸੀ ਨੇਪਾਲ ਹਾਲ ਵਾਸੀ ਸੰਤੋਖਪੁਰਾ ਕੰਮ ਕਰ ਰਹੀ ਸੀ, ਜਿਹੜੀ ਉਨ੍ਹਾਂ ਦੇ ਘਰੋਂ ਸੋਨੇ ਦੀਆਂ 2 ਮੁੰਦਰੀਆਂ ਅਤੇ ਇਕ ਮੋਬਾਇਲ ਚੋਰੀ ਕਰਕੇ ਫਰਾਰ ਹੋ ਗਈ। ਪੁਲਸ ਨੇ ਗੁਰਦੀਪ ਦੇ ਬਿਆਨਾਂ ’ਤੇ ਪੂਜਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪੂਜਾ ਫਿਲਹਾਲ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਕੁੜੀਆਂ ਨੂੰ ਢਾਲ ਬਣਾ ਕੇ ਵੇਚੀ ਜਾ ਰਹੀ ਹੈ ਸ਼ਰਾਬ, ਵੱਡੇ ਸਮੱਗਲਰ ਕਰ ਰਹੇ ਸ਼ਰੇਆਮ ਧੰਦਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News