ਦਲਿਤ ਸਮਾਜ ਨੇ ਫੂਕਿਆ ‘ਆਪ’ ਆਗੂ ਜਥੇ. ਭੌਰ ਦਾ ਪੁਤਲਾ

Monday, Sep 10, 2018 - 01:48 AM (IST)

ਸੈਲਾ ਖੁਰਦ,  (ਅਰੋਡ਼ਾ)-  ਅੱਜ ਇਥੇ ਮੇਨ ਬੱਸ ਸਟੈਂਡ ’ਤੇ ਦਲਿਤ ਸਮਾਜ ਦੇ ਨੌਜਵਾਨਾਂ ਨੇ ਗੁਰਲਾਲ ਸੈਲਾ ਕਾਰਜਕਾਰੀ ਪ੍ਰਧਾਨ ਜਨਤਾ ਦਲ ਲੋਕਤੰਤਰਿਕ ਦੀ ਰਹਿਨੁਮਾਈ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਥੇ. ਸੁਖਦੇਵ ਸਿੰਘ ਭੌਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਗੁਰਲਾਲ ਸੈਲਾ ਨੇ ਆਖਿਆ ਕਿ ਪਿਛਲੇ ਦਿਨੀਂ ਜਥੇ. ਭੌਰ ਨੇ ਰਵਿਦਾਸੀਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਬਾਰੇ ਜੋ ਮੰਦੀ ਸ਼ਬਦਾਵਲੀ ਵਰਤੀ ਹੈ, ਉਹ ਨਿੰਦਣਯੋਗ  ਹੈ। ਰਵਿਦਾਸੀਆ ਭਾਈਚਾਰੇ ਦੇ ਮਨਾਂ ਨੂੰ ਉਕਤ ਸ਼ਬਦਾਵਲੀ ਕਾਰਨ ਭਾਰੀ ਠੇਸ ਪੁੱਜੀ  ਹੈ, ਜਿਨ੍ਹਾਂ ਬੀ ਤੇ  ਿਦਨੀਂ ਜਥੇ. ਭੌਰ ਦੇ ਘਰ ਦਾ ਘਿਰਾਓ ਕੀਤਾ ਸੀ ਅਤੇ ਉਸ ਖਿਲਾਫ਼ ਕੇਸ ਵੀ ਦਰਜ ਕਰਵਾਇਆ ਹੈ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ’ਚ ਅਮਨ-ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣ ਲਈ ਜੋ ਉਨ੍ਹਾਂ ਸੰਤਾਂ ਦੀ ਮ੍ਰਿਤਕ ਦੇਹ ਨੂੰ ਲਿਆਉਣ ਦੀ ਜ਼ਿੰਮੇਵਾਰੀ ਲਈ ਸੀ, ਉਸ ਲਈ ਸਮਾਜ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। 
ਦਲਿਤ ਆਗੂਆਂ  ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਥੇ. ਭੌਰ ’ਤੇ ਐੱਸ. ਸੀ.ਐੱਸ. ਟੀ. ਐਕਟ ਅਤੇ ਐੱਨ.ਐੱਸ. ਏ. ਵਰਗੀਆਂ ਸਖ਼ਤ ਧਾਰਾਵਾਂ ਤੁਰੰਤ ਲਾੲੀਆਂ ਜਾਣ। ਉਨ੍ਹਾਂ ਆਮ  ਆਦਮੀ  ਪਾਰਟੀ   ਦੀ  ਸਖ਼ਤ ਅਾਲੋਚਨਾ ਕਰਦਿਆਂ ਕਿਹਾ  ਕਿ  ਇਹ ਸਮਾਜ ’ਚ ਵੰਡੀਆਂ ਪਾ ਰਹੀ ਹੈ। ਇਸ ਮੌਕੇ ਮਨਜੀਤ ਸਿੰਘ ਸਾਹਨੀ, ਕਸ਼ਮੀਰੀ ਲਾਲ, ਸਦੀਕ ਮੁਹੰਮਦ, ਅਵਾਰ ਸਿੰਘ, ਪੰਡਿਤ ਇੰਦਰਜੀਤ, ਅਮਨਦੀਪ ਸੈਲਾ ਕਲਾਂ, ਵਿੱਕੀ ਪੈਂਸਰਾ, ਮੋਹਣ ਲਾਲ ਸੁਮਨ, ਹੈਪੀ ਪੈਂਸਰਾ, ਬਬਲੂ ਪੈਂਸਰਾ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਨਿੰਦਰ ਸਿੰਘ, ਰਾਜਾ ਜੱਸੋਵਾਲ, ਅਵਤਾਰ ਸਿੰਘ, ਸਹਿਜਪਾਲ, ਅਰਸ਼ਦੀਪ, ਕਾਲਾ ਜੱਸੋਵਾਲ, ਚਰਨਜੀਤ ਆਦਿ ਹਾਜ਼ਰ ਸਨ।


Related News