DFSC ਵੱਲੋਂ ਪ੍ਰੇਮ ਨਗਰ ਦੇ ਤਿੰਨ ਡੀਪੂ ਹੋਲਡਰਾਂ ਦੇ ਲਾਇਸੈਂਸ ਕੀਤੇ ਮੁਅੱਤਲ

Tuesday, May 19, 2020 - 06:16 PM (IST)

DFSC ਵੱਲੋਂ ਪ੍ਰੇਮ ਨਗਰ ਦੇ ਤਿੰਨ ਡੀਪੂ ਹੋਲਡਰਾਂ ਦੇ ਲਾਇਸੈਂਸ ਕੀਤੇ ਮੁਅੱਤਲ

ਨਵਾਂਸ਼ਹਿਰ(ਤ੍ਰਿਪਾਠੀ) - ਪ੍ਰਧਾਨ ਮੰਤਰੀ ਗਰੀਨ ਕਲਿਆਣਾ ਅੰਨ ਯੋਜਨਾ ਤਹਿਤ ਕਣਕ ਅਤੇ ਦਾਲਾਂ ਦੀ ਵੰਡ 'ਚ ਊਣਤਾਈਆਂ ਪਾਏ ਜਾਣ 'ਤੇ ਬਲਾਚੌਰ ਸਬ ਡਵੀਜ਼ਨ ਦੇ ਪਿੰਡ ਪ੍ਰੇਮ ਨਗਰ ਦੇ ਤਿੰਨ ਡਿੱਪੂ ਹੋਲਡਰਾਂ ਦੇ ਲਾਇਸੈਂਸ ਅਗਲੇ ਹੁਕਮਾਂ ਤੱਕ ਮਅੱਤਲ ਕਰ ਦਿੱਤੇ ਗਏ ਹਨ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ ਅਨੁਸਾਰ ਕਣਕ ਅਤੇ ਦਾਲਾਂ ਦੀ ਵੰਡ ਦੌਰਾਨ ਸਾਹਮਣੇ ਆਈਆਂ ਊਣਤਾਈਆਂ ਨੂੰ ਸੋਸ਼ਲ ਮੀਡੀਆ 'ਤੇ ਵੀਡਿਓ ਰਾਹੀਂ ਉਜਾਗਰ ਕਰਨ ਅਤੇ ਨਗਰ ਨਿਵਾਸੀਆਂ ਪਾਸੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਡੀਪੂ ਹੋਲਡਰਾਂ ਨੂੰ ਚਿਤਾਵਨੀ ਦਿੱਤੀ ਕਿ ਜਨਤਕ ਵੰਡ ਪ੍ਰਣਾਲੀ ਤਹਿਤ ਲੋੜਵੰਦ ਲੋਕਾਂ ਨੂੰ ਦਿੱਤੇ ਜਾਣ ਵਾਲੇ ਲਾਭਾਂ 'ਚ ਪੂਰੀ ਪਾਰਦਰਸ਼ਤਾ ਰੱਖੀ ਜਾਵੇ ਅਤੇ ਕਿਸੇ ਨੂੰ ਵੀ ਉਸ ਦੇ ਬਣਦੇ ਲਾਭ ਤੋਂ ਵਾਂਝਾ ਨਾ ਰੱਖਿਆ ਜਾਵੇ। 


author

Harinder Kaur

Content Editor

Related News