ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰੇਗੀ 'ਸਾਈਕਲ ਰੈਲੀ' (ਵੀਡੀਓ)
Wednesday, Dec 19, 2018 - 11:39 AM (IST)
ਜਲੰਧਰ (ਸੋਨੂੰ)—ਐੱਸ.ਟੀ.ਐੱਫ. ਅਤੇ ਬੀ.ਆਰ.ਬੀ. ਫਿਟਨੈੱਸ ਕਲਬ ਵਲੋਂ ਨਸ਼ੇ ਦੇ ਖਿਲਾਫ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ। ਇਸ ਮੌਕੇ 'ਤੇ ਡੀ.ਸੀ.ਪੀ., ਏ.ਡੀ.ਸੀ.ਪੀ., ਥਾਣਾ 7 ਦੇ ਐੱਸ.ਐੱਚ.ਓ. ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ ਬੱਸ ਸਟੈਂਡ, ਮਾਡਲ ਟਾਊਨ, ਕੈਂਟ, ਗੁਰੂ ਨਾਨਕ ਮਿਸ਼ਨ ਪਹੁੰਚੇਗੀ। ਇਸ ਮੌਕੇ 'ਤੇ ਕਾਫੀ ਗਿਣਤੀ 'ਚ ਲੋਕਾਂ ਨੇ ਸਾਈਕਲ ਰੈਲੀ 'ਚ ਭਾਗ ਲਿਆ।