ਭਿੰਡਰ ਨਗਰ ਦੇ ਖੇਤਾਂ ’ਚ 4 ਗਊਆਂ ਸ਼ੱਕੀ ਹਾਲਤ ’ਚ ਮਰੀਆਂ ਮਿਲੀਆਂ

Sunday, Apr 18, 2021 - 11:15 AM (IST)

ਭਿੰਡਰ ਨਗਰ ਦੇ ਖੇਤਾਂ ’ਚ 4 ਗਊਆਂ ਸ਼ੱਕੀ ਹਾਲਤ ’ਚ ਮਰੀਆਂ ਮਿਲੀਆਂ

ਨੂਰਪੁਰਬੇਦੀ (ਭੰਡਾਰੀ)-ਜੰਗਲੀ ਖੇਤਰ ਦੇ ਨਾਲ ਲੱਗਦੇ ਬਲਾਕ ਦੇ ਪਿੰਡ ਭਿੰਡਰ ਨਗਰ ਦੇ ਖੇਤਾਂ ’ਚ ਸ਼ਨੀਵਾਰ ਭੇਤਭਰੀ ਹਾਲਤ ’ਚ ਮਰੀਆਂ 4 ਗਊਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਖਬਰ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲਸ ਅਤੇ ਸਿਵਲ ਵਿਭਾਗ ਦੇ ਕਈ ਅਧਿਕਾਰੀ ਪਹੁੰਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲਸ ਨੂੰ ਕੁਝ ਵਿਅਕਤੀਆਂ ਨੇ ਉਕਤ ਸਥਾਨ ’ਤੇ ਮ੍ਰਿਤਕ ਗਊਆਂ ਦੀਆਂ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਦਿੱਤੀ ਜਿਸ ’ਤੇ ਥਾਣਾ ਨੂਰਪੁਰਬੇਦੀ ਤੋਂ ਤੁਰੰਤ ਏ. ਐੱਸ. ਆਈ. ਇੰਦਰਪਾਲ, ਏ. ਐੱਸ. ਆਈ. ਰਾਮ ਕੁਮਾਰ ਤੋਂ ਇਲਾਵਾ ਚੌਕੀ ਹਰੀਪੁਰ ਦੇ ਇੰਚਾਰਜ ਏ. ਐੱਸ. ਆਈ. ਸੁਰੇਸ਼ ਕੁਮਾਰ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਜੁਟ ਗਏ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ

PunjabKesari

ਗਊਆਂ ਦੀ ਹਾਲਤ ਦੇਖ ਕੇ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਮੌਤ ਕਰੀਬ ਤਿੰਨ ਚਾਰ ਦਿਨ ਪਹਿਲਾਂ ਹੋਈ ਹੋਵੇਗੀ। ਕੁਝ ਕੁ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਸ਼ਾਇਦ ਭੁੱਖ ਜਾਂ ਪਿਆਸ ਨਾਲ ਵੀ ਗਊਆਂ ਦੀ ਮੌਤ ਹੋਈ ਹੋ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਸਥਾਨ ’ਤੇ ਹੀ ਦੋ ਹੋਰ ਗਊਆਂ ਦੇ ਵੀ ਪਿੰਜਰ ਬਰਾਮਦ ਹੋਏ ਹਨ। ਵੱਡੀ ਗਿਣਤੀ ’ਚ ਗਊਆਂ ਦੀਆਂ ਮੌਤ ਹੋਣ ਕਾਰਨ ਉਕਤ ਮਾਮਲਾ ਕਾਫੀ ਗੰਭੀਰ ਅਤੇ ਸੰਵੇਦਨਸ਼ੀਲ ਜਾਪਦਾ ਹੈ।

ਇਹ ਵੀ ਪੜ੍ਹੋ : ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਪੋਸਟਮਾਰਟਮ ਉਪਰੰਤ ਗਊਆਂ ਦੀਆਂ ਲਾਸ਼ਾਂ ਨੂੰ ਦਫਨਾਇਆ
ਮੌਕੇ ’ਤੇ ਪਹੁੰਚੇ ਵੈਟਨਰੀ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਗਊਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕੀਤਾ ਜਿਸਦੀ ਦੋ ਦਿਨਾਂ ’ਚ ਰਿਪੋਰਟ ਹਾਸਲ ਹੋਣ ਦੀ ਸੰਭਾਵਨਾ ਹੈ। ਪੋਸਟਮਾਰਟਮ ਉਪਰੰਤ ਮ੍ਰਿਤਕ ਗਊਆਂ ਦੀਆਂ ਲਾਸ਼ਾਂ ਨੂੰ ਦਫਨਾ ਦਿੱਤਾ ਗਿਆ।

ਇਹ ਵੀ ਪੜ੍ਹੋ : ਕੈਪਟਨ ਦੇ ਗੜ੍ਹ ’ਚ ਸਿੱਧੂ ਜੋੜੀ ਦੀਆਂ ਗਤੀਵਿਧੀਆਂ ਤੇਜ਼, ਕਿਹਾ-ਗੱਲਾਂ ਬਹੁਤ ਹੋ ਚੁੱਕੀਆਂ ਹੁਣ...

PunjabKesari

ਪੋਸਟਮਾਰਟਮ ਦੀ ਰਿਪੋਰਟ ਮਿਲਣ ਦਾ ਇੰਤਜ਼ਾਰ : ਚੌਕੀ ਇੰਚਾਰਜ
ਇਸ ਸਮੁੱਚੇ ਮਸਲੇ ’ਤੇ ਗੱਲ ਕਰਦਿਆਂ ਚੌਕੀ ਹਰੀਪੁਰ ਦੇ ਇੰਚਾਰਜ ਏ. ਐੱਸ.ਆਈ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਜਿਸ ਸਥਾਨ ’ਤੇ ਗਊਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ’ਚੋਂ ਕੁਝ ਜ਼ਮੀਨ ਪੰਚਾਇਤ ਅਤੇ ਕੁਝ ਹੋਰ ਵਿਅਕਤੀਆਂ ਦੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ। ਜੇਕਰ ਕੁਝ ਸ਼ੱਕੀ ਲੱਗਿਆ ਤਾਂ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਕਤ ਸਥਾਨ ’ਤੇ ਦੋ ਹੋਰ ਗਊਆਂ ਦੇ ਪਿੰਜਰ ਮਿਲਣ ਸਬੰਧੀ ਉਨ੍ਹਾਂ ਮੰਨਿਆ ਕਿ ਹੱਡੀਆਂ ਬਰਾਮਦ ਹੋਈਆਂ ਹਨ ਜਿਸਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : NRI ਪਤੀ ਦੀ ਕਰਤੂਤ ਨੇ ਉਡਾਏ ਪਤਨੀ ਦੇ ਹੋਸ਼, ਇੰਝ ਖੁੱਲ੍ਹਿਆ ਗਰਲਫਰੈਂਡ ਦਾ ਭੇਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

shivani attri

Content Editor

Related News