ਗੜ੍ਹਦੀਵਾਲਾ ''ਚ ਅਕਾਲੀ ਦਲ ਨੂੰ ਵੱਡਾ ਝਟਕਾ, 2 ਵਾਰ ਕੌਂਸਲਰ ਰਹੀ ਬੀਬੀ ਕਮਲੇਸ਼ ਰਾਣੀ ''ਆਪ'' ''ਚ ਸ਼ਾਮਲ

Monday, Apr 19, 2021 - 02:01 PM (IST)

ਗੜ੍ਹਦੀਵਾਲਾ ''ਚ ਅਕਾਲੀ ਦਲ ਨੂੰ ਵੱਡਾ ਝਟਕਾ, 2 ਵਾਰ ਕੌਂਸਲਰ ਰਹੀ ਬੀਬੀ ਕਮਲੇਸ਼ ਰਾਣੀ ''ਆਪ'' ''ਚ ਸ਼ਾਮਲ

ਗੜ੍ਹਦੀਵਾਲਾ (ਜਤਿੰਦਰ)- ਅੱਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦੋ ਵਾਰ ਕੌਂਸਲਰ ਰਹਿ ਚੁੱਕੀ ਅਤੇ ਇਕ ਵਾਰ ਨਗਰ ਕੌਂਸਲ ਗੜਦੀਵਾਲਾ ਦੀ ਵਾਈਸ ਪ੍ਰਧਾਨ ਰਹਿ ਚੁੱਕੀ ਬੀਬੀ ਕਮਲੇਸ਼ ਰਾਨੀ ਆਮ ਆਦਮੀ ਪਾਰਟੀ  ਵਿੱਚ ਸ਼ਾਮਲ ਹੋ ਗਈ। ਜਿਸ ਦਾ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ, ਨੌਜਵਾਨ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ ਅਤੇ ਹੋਰਨਾਂ ਪਾਰਟੀ ਆਗੂਆਂ ਵੱਲੋਂ ਸ਼ਾਨਦਾਰ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। 

ਇਹ ਵੀ ਪੜ੍ਹੋ : ਜਲੰਧਰ: ਮਾਡਲਿੰਗ ਦੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਸਾਢੇ 3 ਸਾਲ ਦਾ ਪ੍ਰਤਯਕਸ਼, ਆ ਰਹੇ ਵੱਡੇ ਆਫ਼ਰ

ਇਸ ਮੌਕੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਵਧੀਆ ਨੀਤੀਆਂ ਕਾਰਨ ਅੱਜ ਪੰਜਾਬ ਦੇ ਲੋਕਾਂ ਵਿਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿਚ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਹਨ। ਬਿਜਲੀ ਦੇ ਬਿੱਲ ਮੁਆਫ਼ ਕਰਕੇ  ਬਹੁਤ ਜ਼ਿਆਦਾ ਰਾਹਤ ਦਿੱਤੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ

ਇਸ ਮੌਕੇ ਸਾਬਕਾ ਕੌਂਸਲਰ ਬੀਬੀ ਕਮਲੇਸ਼ ਰਾਣੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਆਪਣਾ ਦਿਨ-ਰਾਤ ਇਕ ਕਰ ਦੇਣਗੇ। ਪਾਰਟੀ ਵੱਲੋਂ ਉਨ੍ਹਾਂ ਨੂੰ ਜਿਹਡ਼ੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਚੰਗੀ ਤਰ੍ਹਾਂ ਨਾਲ ਨਿਭਾਉਣਗੇ। ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੌਜਵਾਨ ਆਗੂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੀ ਹੈ। ਇਸ ਮੌਕੇ ਗੁਰਦੀਪ ਸਿੰਘ ਟਾਂਡਾ, ਚੌਧਰੀ ਸੁਖਰਾਜ ਸਿੰਘ, ਮੋਹਿੰਦਰ ਸਿੰਘ ਸੰਘਾ, ਕੇਸ਼ਵ ਸੈਣੀ, ਮਨਜੀਤ ਸਿੰਘ ਕੇਸੋਪੁਰ, ਹੈਪੀ ਟੁੰਡ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਪਹਿਲਾਂ ਕੁੜੀ ਨੂੰ ਪ੍ਰੇਮ ਜਾਲ 'ਚ ਫਸਾਇਆ, ਫਿਰ ਜਨਮਦਿਨ ਦੀ ਪਾਰਟੀ ਲਈ ਹੋਟਲ 'ਚ ਲਿਜਾ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News