ਧੜੱਲੇ ਨਾਲ ਵਿਕ ਰਹੇ ਹਨ ਸ਼ਹਿਰ ''ਚ ਨਕਲੀ ਕਾਸਮੈਟਿਕਸ ਪ੍ਰੋਡਕਟਸ

07/18/2019 2:16:17 AM

ਜਲੰਧਰ (ਰਮਨ)-ਸ਼ਹਿਰ ਦੇ ਰੈਣਕ ਬਾਜ਼ਾਰ, ਮੀਨਾ ਬਾਜ਼ਾਰ, ਅਟਾਰੀ ਬਾਜ਼ਾਰ 'ਚ ਧੜੱਲੇ ਨਾਲ ਨਕਲੀ ਕਾਸਮੈਟਿਕਸ ਪ੍ਰੋਡਕਟਸ ਵਿਕ ਰਹੇ ਹਨ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਪੁਲਸ ਵਲੋਂ ਕੀਤੀ ਕਾਰਵਾਈ ਨਾਲ ਪੂਰੇ ਬਾਜ਼ਾਰਾਂ 'ਚ ਹੜਕੰਪ ਮਚਿਆ ਹੋਇਆ ਹੈ ਜੋ ਆਪਣਾ ਮਾਲ ਸਮੇਟਣ 'ਚ ਲੱਗੇ ਹੋਏ ਹਨ। ਸੂਤਰ ਦੱਸਦੇ ਹਨ ਕਿ ਉਕਤ ਬਾਜ਼ਾਰਾਂ ਦੇ ਨਾਲ-ਨਾਲ ਕੈਂਚੀਆਂ ਵਾਲੇ ਬਾਜ਼ਾਰ ਦੀ ਇਕ ਮਾਰਕੀਟ 'ਚ ਵੀ ਨਕਲੀ ਕਾਸਮੈਟਿਕਸ ਦੇ ਪ੍ਰੋਡਕਟਸ ਵੇਚੇ ਜਾ ਰਹੇ ਹਨ। ਦੁਕਾਨ ਮਾਲਕ ਜੋ ਪਰਫਿਊਮ, ਕਰੀਮ, ਡੀਓਡਰੈਂਟ, ਪਾਊਡਰ ਤੇ ਹੋਰ ਚੀਜ਼ਾਂ ਆਪ ਤਿਆਰ ਕਰਵਾ ਕੇ ਆਪਣੇ ਬਣਾਏ ਹੋਏ ਮਾਰਕੇ ਲਗਾ ਕੇ ਵੇਚ ਰਿਹਾ ਹੈ। ਉਕਤ ਪ੍ਰੋਡਕਟਸ ਦੇ ਡੱਬਿਆਂ 'ਤੇ ਲੱਗੇ ਹੋਏ ਲੇਬਲ ਬਿਲਕੁਲ ਅਸਲੀ ਵਰਗੇ ਲੱਗਦੇ ਹਨ ਜਿਸ ਦੀ ਪਛਾਣ ਕਰਨੀ ਮੁਸ਼ਕਿਲ ਹੈ, ਦੁਕਾਨਦਾਰ ਲੋਕਾਂ ਨੂੰ ਧੋਖਾ ਦੇ ਕੇ ਮੋਟੀ ਕਮਾਈ ਕਰ ਰਿਹਾ ਹੈ। ਜਨਰਲ ਸਟੋਰ ਦੀ ਆੜ 'ਚ ਕਾਫੀ ਸਾਮਾਨ ਸੈਲੂਨ ਦਾ ਵੇਚਿਆ ਜਾ ਰਿਹਾ ਹੈ ਅਤੇ ਅੱਧੇ ਤੋਂ ਜ਼ਿਆਦਾ ਪ੍ਰੋਡਕਟਸ ਦਿੱਲੀ ਦੇ ਕਹਿ ਕੇ ਵੇਚੇ ਜਾ ਰਹੇ ਹਨ।

ਬੀਤੇ ਦਿਨੀਂ ਥਾਣਾ ਨੰਬਰ 3 ਅਤੇ 4 ਦੀ ਪੁਲਸ ਨੇ ਅਟਾਰੀ ਬਾਜ਼ਾਰ, ਰੈਣਕ ਬਾਜ਼ਾਰ, ਮੀਨਾ ਬਾਜ਼ਾਰ ਤੋਂ ਕੁਲ 5 ਲੋਕਾਂ ਤੋਂ ਲੈਕਮੇ ਤੇ ਹੋਰ ਕੰਪਨੀਆਂ ਦੇ ਨਕਲੀ ਪ੍ਰੋਡਕਟਸ ਫੜੇ ਸਨ ਜਿਸ 'ਤੇ ਕਾਪੀ ਰਾਈਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸਬੰਧਤ ਵਿਭਾਗ ਨੂੰ ਵੀ ਇਸ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਅਤੇ ਉਨ੍ਹਾਂ ਨੂੰ ਅਜਿਹੇ ਲੋਕਾਂ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਉਕਤ ਸਾਰੇ ਮਾਮਲੇ 'ਚ ਥਾਣਾ ਨੰਬਰ 4 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਜੋ ਜਲਦੀ ਹੀ ਅੱਗੇ ਵੀ ਅਜਿਹੇ ਲੋਕਾਂ 'ਤੇ ਸਖਤ ਕਾਰਵਾਈ ਕਰਨਗੇ ਅਤੇ ਐਕਸਪਾਇਰੀ ਡੇਟ 'ਤੇ ਪ੍ਰਿੰਟਿੰਗ ਕਰਨ ਦਾ ਮਾਮਲਾ ਵੀ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਪੁਲਸ ਆਉਣ ਵਾਲੇ ਦਿਨਾਂ 'ਚ ਮੋਟੇ ਵਪਾਰੀਆਂ ਨੂੰ ਗ੍ਰਿਫਤਾਰ ਕਰਨ ਵਾਲੀ ਹੈ।


Karan Kumar

Content Editor

Related News