ਪੰਜਾਬ ਵਿਧਾਨ ਸਭਾ ''ਚ ਬੋਲੇ CM ਭਗਵੰਤ ਮਾਨ, ਪਾਣੀ ਨੂੰ ਬਚਾਉਣ ਲਈ ਚੁੱਕੇ ਜਾ ਰਹੇ ਵੱਡੇ ਕਦਮ
Thursday, Mar 27, 2025 - 07:38 PM (IST)

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਭਾਸ਼ਣ ਦਿੱਤਾ ਗਿਆ, ਜਿੱਥੇ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੀਚੇਵਾਲ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਅਸਲ ਵਿਚ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਆਪ ਤੋਂ ਇਲਾਵਾ ਕੁਝ ਨਹੀਂ ਦਿੱਸਦਾ। ਮੈਂ ਬਾਜਵਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੀ ਸਖ਼ਤ ਨਿੰਦਾ ਕਰਦਾ ਹਾਂ।
ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਮੀਨ ਹੇਠਾਂ ਜਾ ਰਹੇ ਪਾਣੀ ਦੇ ਮੁੱਦੇ 'ਤੇ ਵੱਡਾ ਬਿਆਨ ਦਿੱਤਾ। ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਅਤੇ ਲੋਕ ਸਹਿਯੋਗ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ 30 ਸਾਲਾਂ ਤੋਂ ਬੰਦ ਪਈਆਂ 77 ਨਹਿਰਾਂ ਨੂੰ ਅਸੀਂ ਚਾਲੂ ਕਰਵਾ ਚੁੱਕੇ ਹਾਂ। ਅਸੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਹੈ। ਇਕ ਤੋਂ ਡੇਢ ਮੀਟਰ ਤੱਕ ਪਾਣੀ ਉਪਰ ਆਇਆ ਹੈ।
ਇਹ ਵੀ ਪੜ੍ਹੋ: ਜਲੰਧਰ-ਨਕੋਦਰ ਹਾਈਵੇਅ 'ਤੇ ਦਿਲ-ਦਹਿਲਾ ਦੇਣ ਵਾਲਾ ਹਾਦਸਾ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਭਗਵੰਤ ਮਾਨ ਨੇ ਕਿਹਾ ਕਿ ਅਸੀਂ 15 ਹਜ਼ਾਰ ਕਿਲੋਮੀਟਰ ਤੋਂ ਵੱਧ ਪਾਈਆਂ ਅਤੇ ਖਾਲ ਚਲਾ ਦਿੱਤੇ ਹਨ। ਇਸ ਦੇ ਦੋ ਫਾਇਦੇ ਹਨ, ਇਕ ਤਾਂ ਮੋਟਰਾਂ ਘੱਟ ਚੱਲਣਗੀਆਂ ਜਿਸ ਨਾਲ ਬਿਜਲੀ ਦੀ ਬਚਤ ਹੋਵੇਗੀ ਅਤੇ ਹੇਠਾਂ ਜਾਣ ਵਾਲਾ ਪਾਣੀ ਵੀ ਬਚੇਗਾ। ਦੂਜਾ ਫਾਇਦਾ ਇਹ ਹੈ ਕਿ ਨਹਿਰੀ ਪਾਣੀ ਨਾਲ ਰੇਤ, ਮਿੱਟੀ ਆਉਂਦੀ ਹੈ ਅਤੇ ਉਪਜਾਊ ਸ਼ਕਤੀ ਵੱਧਦੀ ਹੈ। ਭਗਵੰਤ ਮਾਨ ਨੇ ਕਿਹਾ ਕਿ 30-40 ਸਾਲਾਂ ਤੋਂ ਬੰਦ ਪਈਆਂ 77 ਨਹਿਰਾਂ ਨੂੰ ਅਸੀਂ ਚਾਲੂ ਕਰਵਾਇਆ ਹੈ। ਪਹਿਲਾਂ ਮੈਨੂੰ ਇਸ ਕੰਮ ਲਈ ਡੀ. ਜੀ. ਪੀ. ਦੀ ਡਿਊਟੀ ਲਗਾਉਣੀ ਪਈ ਸੀ ਕਿ ਕਿਤੇ ਪਿੰਡ ਵਾਲੇ ਕਿਸੇ ਗੱਲ ਨੂੰ ਲੈ ਕੇ ਵਿਰੋਧ ਨਾ ਕਰਨ ਪਰ ਜਦੋਂ ਪਿੰਡਾਂ 'ਚ ਡੀ. ਜੀ. ਪੀ. ਗਏ ਤਾਂ ਇਕ ਥਾਂ ਵੀ ਲਾਅ ਐਂਡ ਆਰਡਰ ਦੀ ਸਥਿਤੀ ਖ਼ਰਾਬ ਨਹੀਂ ਹੋਈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਹਾਈਵੇਅ ਵੱਲ ਜਾਣ ਵਾਲੇ ਦੇਣ ਧਿਆਨ, ਬੰਦ ਹੋਇਆ ਰਸਤਾ, 29 ਮਾਰਚ ਲਈ ਵੱਡਾ ਐਲਾਨ
ਅੱਗੇ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਾਣੀ ਦੇ ਪੱਧਰ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ 182 ਜ਼ੋਨਾਂ ਵਿਚੋਂ 172 ਜ਼ੋਨ ਡਾਰਕ ਜ਼ੋਨ ਵਿਚ ਸਨ। ਖ਼ੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਬਹੁਤ ਸਾਰੇ ਜ਼ੋਨ ਡਾਰਕ ਜ਼ੋਨ ਵਿਚੋਂ ਨਿਕਲ ਚੁੱਕੇ ਹਨ। ਉਥੇ ਹੀ ਕਰੱਪਸ਼ਨ ਨੂੰ ਲੈ ਕੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਕਰੱਪਸ਼ਨ ਦਾ ਜੋ ਵੀ ਡੰਗ ਮਾਰੇਗਾ, ਸਰਕਾਰ ਉਹਦੇ ਦੰਦ ਕੱਢੇਗੀ। 2027 ਦੀਆਂ ਚੋਣਾਂ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ 27 ਵਿਚ ਵੀ ਪਬਲਿਕ ਜਿਸ ਨੂੰ ਚੰਗਾ ਸਮਝੇਗੀ, ਉਸ ਨੂੰ ਚੁਣ ਲਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ: 'ਲਵ ਮੈਰਿਜ' ਤੋਂ ਖ਼ਫ਼ਾ ਪਿਓ ਬਣਿਆ ਹੈਵਾਨ, ਤੈਸ਼ 'ਚ ਆ ਕੇ ਧੀ ਸਣੇ ਵੱਢਿਆ ਸਹੁਰਾ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e