ਕੰਮ-ਕਾਜ ਲਈ ਜਾ ਰਹੇ ਮਾਮੇ-ਭਾਣਜੇ ਨੂੰ ਕਾਰ ਨੇ ਮਾਰੀ ਟੱਕਰ, ਮਾਮੇ ਦੀ ਮੌਤ
Wednesday, Mar 19, 2025 - 08:17 AM (IST)

ਸਾਹਨੇਵਾਲ/ਕੁਹਾੜਾ (ਜਗਰੂਪ) : ਕੰਮ ’ਤੇ ਜਾ ਰਹੇ ਮਾਮੇ-ਭਾਣਜੇ ਨੂੰ ਫੇਟ ਮਾਰ ਕੇ ਸੁੱਟਣ ਵਾਲੇ ਕਾਰ ਚਾਲਕ ਖਿਲਾਫ ਥਾਣਾ ਕੁੰਮ ਕਲਾਂ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਐਕਸੀਡੈਂਟ ’ਚ ਮਾਮੇ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਭਾਣਜੇ ਦੇ ਬਿਆਨਾਂ ’ਤੇ ਪੁਲਸ ਨੇ ਅਣਪਛਾਤੇ ਵਹੀਕਲ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਜਨ ਅੰਦੋਲਨ
ਇਸ ਸਬੰਧੀ ਥਾਣਾ ਕੁੰਮ ਕਲਾਂ ਦੀ ਪੁਲਸ ਕੋਲ ਵਿਵੇਕ ਕੁਮਾਰ ਪੁੱਤਰ ਮਿਥਲੇਸ਼ ਸਿੰਘ ਵਾਸੀ ਕਿਰਾਏਦਾਰ ਨੈਸ਼ਨਲ ਕਾਲੋਨੀ ਮੂੰਡੀਆਂ ਖੁਰਦ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ਮਾਮਾ ਬਸੰਤ ਜੋ ਆਪਣੇ ਹੋਂਡਾ ਸ਼ਾਈਨ ਮੋਟਰਸਾਈਕਲ ’ਤੇ ਕੰਮ-ਕਾਜ ਲਈ ਕਿਧਰੇ ਜਾ ਰਹੇ ਸੀ, ਤਾਂ ਜਦੋਂ ਅਸੀਂ ਪਿੰਡ ਰਾਈਆਂ ਨੇੜੇ ਅਰੋੜਾ ਫੈਕਟਰੀ ਮਾਛੀਵਾੜਾ ਰੋਡ ਕੋਹਾੜਾ ਕੋਲ ਪੁੱਜੇ ਤਾਂ ਕਿਸੇ ਅਣਪਛਾਤੇ ਵਹੀਕਲ ਚਾਲਕ ਨੇ ਆਪਣੀ ਵੈਗਨਰ ਕਾਰ ਰੰਗ ਚਿੱਟਾ, ਨੂੰ ਤੇਜ਼ ਰਫਤਾਰ ਅਤੇ ਅਣਗਹਿਲੀ ਨਾਲ ਚਲਾ ਕੇ ਫੇਟ ਮਾਰੀ, ਜਿਸ ਨਾਲ ਮੇਰੇ ਮਾਮਾ ਜੀ ਦੇ ਕਾਫੀ ਸੱਟਾਂ ਲੱਗੀਆਂ ਤੇ ਉਕਮ ਅਣਪਛਾਤੇ ਚਾਲਕ ਸਮੇਤ ਕਾਰ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਮੇਰੇ ਮਾਮਾ ਜੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ’ਤੇ ਥਾਣਾ ਪੁਲਸ ਨੇ ਕੇਸ ਦਰਜ ਕਰ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8