ਮੁੱਢਲਾ ਸਿਹਤ ਕੇਂਦਰ ਮਹਿਤਪੁਰ ''ਚ ਲਗਾਇਆ ਕੋਰੋਨਾ ਜਾਂਚ ਕੈਂਪ

06/03/2020 4:21:49 PM

ਮਹਿਤਪੁਰ (ਸੂਦ)— ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਹੁਣ ਯੋਜਨਾ ਬੰਦ ਤਰੀਕੇ ਨਾਲ ਮਾਤ ਦੇਣ ਲਈ ਠਾਣ ਲਈ ਹੈ। ਇਸੇ ਲੜੀ ਤਹਿਤ ਅੱਜ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿਖੇ ਲੋਕਾਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਈ ਗਏ। ਮੁੱਢਲਾ ਸਿਹਤ ਕੇਂਦਰ ਵਿਖੇ ਤਕਰੀਬਨ 115 ਲੋਕਾਂ ਦੇ ਨਮੂਨੇ ਲਏ ਗਏ। ਜਿਸ 'ਚ ਸਫਾਈ ਕਰਮਚਾਰੀ, ਪੁਲਸ ਮੁਲਾਜ਼ਮ, ਮੰਡੀ 'ਚ ਕੰਮ ਕਰਨ ਵਾਲੇ ਕਾਮੇ, ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਨਮੂਨੇ ਲਏ ਗਏ।

ਸੀਨੀਅਰ ਮੈਡੀਕਲ ਅਫਸਰ ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ 'ਚ ਮਹਿਤਪੁਰ ਬਲਾਕ ਚ ਪੈਂਦੇ ਪਿੰਡ ਬੋਪਾਰਾਏ ਚ ਹੀ ਅਨਿਲ ਕੁਮਾਰ ਦਾਟੈਸਟ ਪਾਜ਼ੇਟਿਵ ਆਇਆ ਸੀ ਅਤੇ ਬਾਕੀ ਸਾਰੇ ਸੈਂਪਲ ਨੈਗੇਟਿਵ ਆਏ ਸਨ। ਬਲਾਕ ਐਜੂਕੇਟਡ ਸੰਦੀਪ ਨੇ ਦੱਸਿਆ ਕਿ ਅਜਿਹੇ ਕੈਂਪ ਅੱਗੇ ਤੋਂ ਵੀ ਲੱਗਦੇ ਰਹਿਣਗੇ ਅਤੇ ਇਨ੍ਹਾਂ ਦਾ ਉਦੇਸ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਕਰਕੇ ਵਾਇਰਸ ਦਾ ਅੱਗੇ ਫੈਲਣ ਤੋਂ ਰੋਕਣਾ ਹੈ। ਇਸ ਮੌਕੇ ਟੀਮ 'ਚ ਡਾ. ਵਿਨੇ, ਡਾ. ਵਿਕਰਮ, ਡਾ. ਮਧੂ , ਐੱਲ. ਟੀ. ਰਮੇਸ਼ ਕੁਮਾਰ ਅਤੇ ਉਨਾਂ ਨਾਲ ਹੋਰ ਵੀ ਸਟਾਫ ਮੈਂਬਰ ਮੌਜੂਦ ਸਨ ।


shivani attri

Content Editor

Related News