ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ 9 ਪਾਜ਼ੇਟਿਵ ਕੇਸ ਮਿਲੇ

Wednesday, Jan 06, 2021 - 01:11 PM (IST)

ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ 9 ਪਾਜ਼ੇਟਿਵ ਕੇਸ ਮਿਲੇ

ਕਪੂਰਥਲਾ (ਮਹਾਜਨ)— ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਜ਼ਿਲ੍ਹੇ ’ਚ ਵਧ ਰਹੀ ਹੈ। ਮੰਗਲਵਾਰ ਨੂੰ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ 9 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ’ਚੋਂ 3 ਫਗਵਾੜਾ ਸਬ ਡਿਵੀਜ਼ਨ ਅਤੇ 3 ਕਪੂਰਥਲਾ ਸਬ-ਡਿਵੀਜ਼ਨ ਦੇ ਨਾਲ ਸਬੰਧਤ ਹਨ। ਜਦਕਿ 1 ਜਲੰਧਰ ਦੇ ਨਾਲ ਸਬੰਧਤ ਹੈ। ਇਸ ਤੋਂ ਇਲਾਵਾ 2 ਹੋਰ ਮਰੀਜ਼ ਆਸ-ਪਾਸ ਦੇ ਖੇਤਰਾਂ ਤੋਂ ਸਬੰਧਿਤ ਹਨ। ਉੱਥੇ ਹੀ ਸਿਹਤ ਮਹਿਕਮੇ ਦੀਆਂ ਟੀਮਾਂ ਦੀ ਨਿਗਰਾਨੀ ਹੇਠ ਅਪਣਾ ਇਲਾਜ ਕਰਵਾ ਰਹੇ ਮਰੀਜ਼ਾਂ ਚੋਂ 5 ਮਰੀਜ਼ ਠੀਕ ਹੋ ਕੇ ਘਰ ਪਰਤੇ।

ਸਿਵਲ ਸਰਜਨ ਡਾਕਟਰ ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾਕਟਰ ਭਗਤ ਨੇ ਦੱਸਿਆ ਕਿ ਸਿਹਤ ਦੀਆਂ ਟੀਮਾਂ ਵੱਲੋਂ ਜ਼ਿਲੇ੍ਹ ’ਚ 1157 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ ਚੋਂ ਕਪੂਰਥਲੇ ਤੋਂ 200, ਫਗਵਾਡ਼ਾ ਤੋਂ 93 ਭੁਲੱਥ ਤੋਂ 40, ਸੁਲਤਾਨਪੁਰ ਲੋਧੀ ਤੋਂ 74, ਬੇਗੋਵਾਲ ਤੋਂ 110, ਢਿਲਵਾਂ ਤੋਂ 137, ਕਾਲਾ ਸੰਘਿਆਂ ਤੋਂ 104, ਫੱਤੂਢੀਂਗਾ ਤੋਂ 115, ਪਾਸਟਾਂ ਤੋਂ 162 ਤੇ ਟਿੱਬਾ ਤੋਂ 122 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ।


author

shivani attri

Content Editor

Related News