ਜਲੰਧਰ ਵਿਚ ਦੋ ਦਿਨਾਂ ਵਿਚ ਕੋਰੋਨਾ ਦੇ 31 ਨਵੇਂ ਕੇਸ ਮਿਲੇ, ਇਕ ਹੋਰ ਨੇ ਤੋੜਿਆ ਦਮ

01/28/2021 11:33:21 AM

ਜਲੰਧਰ (ਰੱਤਾ)– ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ ਘੱਟ ਹੋਣੀ ਸ਼ੁਰੂ ਹੋ ਗਈ ਹੈ। ਜ਼ਿਲ੍ਹੇ ਵਿਚ 2 ਦਿਨ (ਮੰਗਲਵਾਰ ਅਤੇ ਬੁੱਧਵਾਰ) ਵਿਚ ਸਿਰਫ਼ 31 ਨਵੇਂ ਕੇਸ ਮਿਲੇ, ਜਦਕਿ ਇਕ ਹੋਰ ਪਾਜ਼ੇਟਿਵ ਮਰੀਜ਼ ਨੇ ਦਮ ਤੋੜ ਦਿੱਤਾ। ਜ਼ਿਲ੍ਹਾ ਸਹਾਇਕ ਸਿਹਤ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਇਨ੍ਹਾਂ 2 ਦਿਨਾਂ ਵਿਚ ਕੁੱਲ 32 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 31 ਲੋਕ ਜ਼ਿਲੇ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਪਿੰਡ ਹਜ਼ਾਰਾ ਦੇ 52 ਸਾਲਾ ਕੁਲਵਿੰਦਰ ਸਿੰਘ ਦੀ ਕੋਰੋਨਾ ਕਾਰਣ ਮੌਤ ਹੋ ਗਈ।

4192 ਹੋਰ ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਤੇ 36 ਨੂੰ ਮਿਲੀ ਛੁੱਟੀ
ਓਧਰ ਸਿਹਤ ਮਹਿਕਮਾ ਨੂੰ 2 ਦਿਨ ਵਿਚ 4192 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 36 ਹੋਰਾਂ ਨੂੰ ਛੁੱਟੀ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3548 ਹੋਰ ਲੋਕਾਂ ਦੇ ਸੈਂਪਲ ਲਏ।

ਜਲੰਧਰ ਵਿਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-550661
ਨੈਗੇਟਿਵ ਆਏ-510251
ਪਾਜ਼ੇਟਿਵ ਆਏ-20541
ਡਿਸਚਾਰਜ ਹੋਏ ਮਰੀਜ਼-19696
ਮੌਤਾਂ ਹੋਈਆਂ-669
ਐਕਟਿਵ ਕੇਸ-176


shivani attri

Content Editor

Related News