ਨਕੋਦਰ ਦੇ ਪਿੰਡ ਬੋਪਾਰਾਏ ''ਚ ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ 7 ਲੋਕਾਂ ਦੇ ਲਏ ਸੈਂਪਲ

Sunday, May 31, 2020 - 03:24 PM (IST)

ਨਕੋਦਰ ਦੇ ਪਿੰਡ ਬੋਪਾਰਾਏ ''ਚ ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ 7 ਲੋਕਾਂ ਦੇ ਲਏ ਸੈਂਪਲ

ਨਕੋਦਰ (ਪਾਲੀ)— ਇਥੋਂ ਦੇ ਨਜ਼ਦੀਕ ਪਿੰਡ ਬੋਪਾਰਾਏ ਕਲਾ ਦਾ ਰਹਿਣ ਵਾਲੇ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਸ ਦੇ ਸੰਪਰਕ 'ਚ ਰਹਿਣ ਵਾਲੇ 7 ਲੋਕਾਂ ਦੇ ਸੈਂਪਲ ਲਏ ਗਏ ਹਨ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਨੇ ਕੀਤੀ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦਾ ਨਜ਼ਦੀਕ ਰਿਸ਼ਤੇਦਾਰ ਅਤੇ ਉਸ ਦਾ ਪਰਿਵਾਰ ਕਰੋਨਾ ਪਾਜ਼ੇਟਿਵ ਸੀ, ਜਿਨ੍ਹਾਂ ਨੂੰ ਇਹ ਮਿਲਣ ਗਿਆ ਸੀ। ਉਕਤ ਵਿਅਕਤੀ ਦੇ ਬੀਤੇ ਦਿਨੀਂ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਉਕਤ ਵਿਅਕਤੀ ਨੂੰ ਮੈਡੀਕਲ ਟੀਮ ਵੱਲੋਂ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਪਰ ਪੁਲਸ ਵੱਲੋਂ ਪਿੰਡ ਨੂੰ ਅਜੇ ਤੱਕ ਸੀਲ ਨਹੀ ਕੀਤਾ ਗਿਆ ਹੈ। ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।


author

shivani attri

Content Editor

Related News