ਮਹਾਰਾਸ਼ਟਰ ਤੇ ਦਿੱਲੀ ਤੋਂ ਆਏ 17 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ
Saturday, May 30, 2020 - 10:46 PM (IST)

ਭੁਲੱਥ, (ਰਜਿੰਦਰ)— ਸਬ-ਡਵੀਜ਼ਨ ਹਸਪਤਾਲ ਭੁਲੱਥ 'ਚ ਆਈਸੋਲੇਟ 17 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦੇਈਏ ਕਿ ਇਹ ਸਾਰੇ ਮਹਾਰਾਸ਼ਟਰ ਤੇ ਦਿੱਲੀ ਤੋਂ ਇਥੇ ਆਪਣੇ ਰਿਹਾਇਸ਼ੀ ਇਲਾਕੇ ਹਲਕਾ ਭੁਲੱਥ 'ਚ ਬੀਤੇ ਦਿਨੀਂ ਆਏ ਸਨ। ਜੋ ਦੂਜੇ ਸੂਬਿਆਂ 'ਚੋਂ ਆਉਂਦੇ ਸਮੇਂ ਸਿੱਧੇ ਸਬ-ਡਵੀਜ਼ਨ ਹਸਪਤਾਲ ਭੁਲੱਥ ਪਹੁੰਚੇ ਸਨ, ਜਿਥੇ ਸਿਹਤ ਵਿਭਾਗ ਵਲੋਂ ਇਨ੍ਹਾਂ ਨੂੰ ਆਈਸੋਲੇਟ ਕਰ ਲਿਆ ਗਿਆ। ਇਨ੍ਹਾਂ ਦੇ ਸਵੈਬ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਜਾਂਚ ਲਈ ਭੇਜੇ ਗਏ, ਜਿਨ੍ਹਾਂ ਦੀ ਰਿਪੋਰਟ ਸ਼ਨੀਵਾਰ ਨੈਗੇਟਿਵ ਆਈ ਹੈ।
ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਮ. ਓ. ਭੁਲੱਥ ਡਾ. ਦੇਸ ਰਾਜ ਭਾਰਤੀ ਨੇ ਦਸਿਆ ਕਿ ਇਹ ਸਾਰੇ ਲੋਕ ਹਲਕਾ ਭੁਲੱਥ ਦੇ ਵਸਨੀਕ ਹਨ। ਇਨ੍ਹਾਂ ਨੂੰ ਹੁਣ ਘਰਾਂ 'ਚ ਹੀ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਕ ਵਿਅਕਤੀ ਹੀ ਹਸਪਤਾਲ ਆਈਸੋਲੇਟ ਹੈ।