ਰੂਪਨਗਰ ’ਚ ਕੋਰੋਨਾ ਨੇ 6 ਲੋਕਾਂ ਦੀ ਲਈ ਜਾਨ, 205 ਦੀ ਰਿਪੋਰਟ ਆਈ ਪਾਜ਼ੇਟਿਵ

05/14/2021 1:11:15 PM

ਰੂਪਨਗਰ (ਕੈਲਾਸ਼)-ਰੂਪਨਗਰ ’ਚ ਦਿਨੋ-ਦਿਨ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਅੱਜ ਦੂਜੇ ਦਿਨ ਵੀ 6 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਣ ਮ੍ਰਿਤਕਾਂ ਦੀ ਗਿਣਤੀ 314 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਸੋਨਾਲੀ ਗਿਰੀ ਨੇ ਕਿਹਾ ਕਿ ਜ਼ਿਲ੍ਹੇ ’ਚ ਅੱਜ 205 ਕੋਰੋਨਾ ਪਾਜ਼ੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਰੂਪਨਗਰ ’ਚ 102, ਨੰਗਲ ’ਚ 50, ਸ੍ਰੀ ਚਮਕੌਰ ਸਾਹਿਬ ’ਚ 6, ਸ੍ਰੀ ਅਨੰਦਪੁਰ ਸਾਹਿਬ ’ਚ 26 ਅਤੇ ਮੋਰਿੰਡਾ ’ਚ 21 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 2,04,840 ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 1,92,747 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 2158 ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 10,352 ’ਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ’ਚੋਂ 8234 ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕੋਰੋਨਾ ਦੇ 1298 ਸੈਂਪਲ ਲਏ ਗਏ ਹਨ। ਜ਼ਿਲ੍ਹਾ ਹਸਪਤਾਲ ’ਚ ਸ਼ੱਕੀ 301 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ। ਬਲਾਕ ਭਰਤਗੜ੍ਹ ਦੇ 75 ਅਤੇ 70 ਸਾਲਾ ਮਰਦ, ਬਲਾਕ ਨੂਰਪੁਰਬੇਦੀ ਦੇ 65 ਅਤੇ 77 ਸਾਲਾ ਮਰਦ, ਬਲਾਕ ਨੰਗਲ ਦੇ 66 ਸਾਲਾ ਮਰਦ, 50 ਸਾਲਾ ਕੀਰਤਪੁਰ ਸਾਹਿਬ ਦੇ ਮਰਦ ਦੀ ਕੋਰੋਨਾ ਦੀ ਲਾਗ ਨਾਲ ਮੌਤ ਹੋਣ ਦਾ ਸਮਾਚਾਰ ਹੈ।


Manoj

Content Editor

Related News