ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਕੋਰੋਨਾ ਮਰੀਜਾਂ ਲਈ ਫ੍ਰੀ ਐਂਬੂਲੈਂਸ ਤੇ ਆਕਸੀਜਨ ਦੀ ਸੇਵਾ ਦੀ ਆਰੰਭਤਾ
Thursday, May 13, 2021 - 04:09 PM (IST)
ਟਾਂਡਾ ਉੜਮੁੜ (ਜਸਵਿੰਦਰ ਗੁਪਤਾ)- ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਅਤੇ ਮਨੁੱਖਤਾ ਦੇ ਭਲੇ ਲਈ ਸੰਤ ਬਾਬਾ ਗੁਰਦਿਆਲ ਸਿੰਘ ਜੀ ਅਤੇ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਇੱਕ ਨਵੇਕਲੀ ਪਹਿਲ ਕਰਦੇ ਹੋਏ ਫ੍ਰੀ ਆਕਸੀਜਨ ਔਨ ਵੀਲਸ ਦੀ ਮੁਹਿੰਮ ਦੀ ਆਰੰਭਤਾ ਕੀਤੀ ਹੈ। ਇਸ ਮੁਹਿੰਮ ਤਹਿਤ ਅਤੇ ਐਂਬੂਲੈੰਸ ਕਰੋਨਾ ਦੇ ਮਰੀਜਾਂ ਲਈ ਰਵਾਨਾ ਕਰਦਿਆਂ ਸੰਤ ਬਾਬਾ ਗੁਰਦਿਆਲ ਸਿੰਘ ਜੀ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਹ ਐਂਬੂਲੈਂਸ ਰਾਹੀਂ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਉਣ ਲਈ ਇਕ ਵੱਡਾ ਮੀਲ ਦਾ ਪੱਥਰ ਸਾਬਿਤ ਹੋਵੇਗੀ।
ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਭਰ ਅੰਦਰੋਂ ਕਰੋਨਾ ਦੇ ਮਰੀਜ਼ਾਂ ਨੂੰ ਕੋਵਿਡ ਸੈਂਟਰਾਂ ਤੱਕ ਪਹੁੰਚਾਉਣ ਲਈ ਐਂਬੂਲੈਂਸਾ ਵੱਲੋਂ ਲਖਾਂ ਰੁਪਏ ਕਿਰਾਏ ਹਾਸਲ ਕਰਕੇ ਕਥਿਤ ਤੌਰ ਉਤੇ ਮਰੀਜ਼ਾਂ ਦੀ ਲੁੱਟ ਮਾਰ ਕੀਤੀ ਜਾਂਦੀ ਸੀ, ਜਿਸ ਮਗਰੋਂ ਇਸ ਮੁਹਿੰਮ ਤਹਿਤ ਕੋਰੋਨਾ ਦੇ ਮਰੀਜ਼ਾਂ ਲਈ ਸੁਵਿਧਾ ਪ੍ਰਦਾਨ ਕਰਦੇ ਹੋਏ ਕਿਹਾ ਕਿ ਇਹ ਐਂਬੂਲੈਂਸ ਕੋਰੋਨਾ ਦੇ ਮਰੀਜ਼ਾਂ ਦੀ ਨਾ ਸਿਰਫ਼ ਮੁਫ਼ਤ ਸੇਵਾ ਕਰੇਗੀ ਸਗੋਂ ਆਪੋ-ਆਪਣੇ ਇਲਾਕੇ ਦੇ ਹਸਪਤਾਲ ਅਤੇ ਘਰਾਂ ਆਦਿ ‘ਚੋਂ ਜਲੰਧਰ-ਹੁਸ਼ਿਆਰਪੁਰ ‘ਚ ਬਣੇ ਕੋਵਿਡ ਸੈਂਟਰਾਂ ਤੱਕ ਪਹੁੰਚਾਉਣ ਸਮੇਂ ਆਕਸੀਜਨ ਦੀ ਸੇਵਾ ਵੀ ਮੁਫ਼ਤ ਦੇਵੇਗੀ।
ਇਹ ਵੀ ਪੜ੍ਹੋ: ਜਲੰਧਰ ’ਚ ਖ਼ਤਮ ਹੋਈ ਕੋਰੋਨਾ ਦੀ ਵੈਕਸੀਨ, ਬੰਦ ਹੋਏ ਕਈ ਵੈਕਸੀਨ ਸੈਂਟਰ
ਆਕਸੀਜਨ ਅਤੇ ਐਂਬੂਲੈਂਸ ਦੀ ਫ੍ਰੀ ਸੇਵਾ ਦੀ ਆਰੰਭਤਾ ਮੌਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਨੇ ਹੋਰ ਡਾਕਟਰਾਂ ਦੀ ਹਾਜ਼ਿਰੀ ਵਿੱਚ ਕਿਹਾ ਕਿ ਸੰਤ ਬਾਬਾ ਗੁਰਦਿਆਲ ਸਿੰਘ ਜੀ ਦਾ ਇਹ ਕਦਮ ਮਨੁੱਖਤਾ ਨੂੰ ਸਮਰਪਿਤ ਹੈ ਅਤੇ ਕੋਰੋਨਾ ਦੇ ਮਰੀਜ਼ਾਂ ਨੂੰ ਕੋਵਿਡ ਸੈਂਟਰਾਂ ਵਿੱਚ ਪਹੁੰਚਾਉਣ ਲਈ ਆਕਸੀਜਨ ਸਮੇਤ ਐਂਬੂਲੈਂਸ ਦੀ ਫ੍ਰੀ ਸੇਵਾ ਕੋਰੋਨਾ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗੀ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਸਿਵਲ ਸਰਜਨ ਡਾ. ਰਣਜੀਤ ਸਿੰਘ, ਐੱਸ.ਐੱਮ.ਓ ਡਾ. ਪ੍ਰੀਤ ਮਹਿੰਦਰ ਸਿੰਘ, ਡਾ. ਦਵਿੰਦਰ ਸਿੰਘ, ਡਾ. ਬਲਰਾਜ ਤੋਂ ਇਲਾਵਾ ਹੋਰ ਡਾਕਟਰਾਂ ਅਤੇ ਸਟਾਫ਼ ਦਾ ਸਨਮਾਨ ਕੀਤਾ। ਇਸ ਮੌਕੇ ਉਤੇ ਡਾ. ਸਤਪਾਲ ਸਿੰਘ ਤੋਂ ਇਲਾਵਾ ਪ੍ਰੋ. ਮਨਪ੍ਰੀਤ ਕੌਰ, ਅਸ਼ਵਨੀ ਕੁਮਾਰ, ਭਾਈ ਸਿਮਰਨ ਸਿੰਘ, ਡਾ. ਸੰਦਲ ਪ੍ਰੀਤ, ਡਾ. ਨਛੱਤਰ ਸਿੰਘ ਤੋਂ ਇਲਾਵਾ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਦੇ ਹੋਰ ਡਾਕਟਰ ਅਤੇ ਸਟਾਫ਼ ਮੈਂਬਰ ਹਾਜ਼ਰ ਹੋਏ।
ਇਹ ਵੀ ਪੜ੍ਹੋ: ਜਲੰਧਰ ’ਚੋਂ ਸਾਹਮਣੇ ਆਇਆ ਹੈਰਾਨ ਕਰਦਾ ਮਾਮਲਾ, ਪਤੀ ’ਤੇ ਸਮਲਿੰਗੀ ਹੋਣ ਦੇ ਦੋਸ਼ ਲਗਾ ਥਾਣੇ ਪੁੱਜੀ ਪਤਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?