ਗਲੀ ’ਚ ਕੁੱਤਾ ਘੁਮਾਉਣ ਨੂੰ ਲੈ ਕੇ ਵਿਵਾਦ, ਜੋੜੇ ਨੇ ਕਿਹਾ-ਰੰਜਿਸ਼ਨ ਚਲਾਈਆਂ ਗੋਲੀਆਂ
Saturday, Jan 07, 2023 - 11:15 AM (IST)

ਜਲੰਧਰ (ਸੁਰਿੰਦਰ)–ਬਸਤੀ ਬਾਵਾ ਖੇਲ ਦੇ ਰਾਜ ਨਗਰ ’ਚ ਗਲੀ ਵਿਚ ਕੁੱਤਾ ਘੁਮਾਉਣ ਨੂੰ ਲੈ ਕੇ ਜੋੜੇ ਨਾਲ ਕੁਝ ਨੌਜਵਾਨਾਂ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਸ਼ਿਕਾਇਤ ਬਸਤੀ ਬਾਵਾ ਖੇਲ ਵਿਚ ਦਰਜ ਕਰਵਾਈ ਗਈ। ਜਾਣਕਾਰੀ ਦਿੰਦਿਆਂ ਵਿਸ਼ਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਘਰ ਮੁੜ ਰਿਹਾ ਸੀ ਕਿ ਰਸਤੇ ਵਿਚ ਕੁਝ ਨੌਜਵਾਨ ਕੁੱਤਾ ਘੁਮਾ ਰਹੇ ਸਨ, ਜਿਹੜੇ ਉਨ੍ਹਾਂ ਨੂੰ ਬੁਰਾ-ਭਲਾ ਕਹਿਣ ਲੱਗੇ। ਇੰਨੇ ਵਿਚ ਉਨ੍ਹਾਂ ਬੰਦੂਕ ਕੱਢ ਕੇ ਚਾਰ ਗੋਲੀਆਂ ਚਲਾ ਦਿੱਤੀਆਂ। ਡਰਦੇ ਹੋਏ ਅਸੀਂ ਉਥੋਂ ਚਲੇ ਗਏ। ਨੌਜਵਾਨਾਂ ਨਾਲ ਕਾਫ਼ੀ ਸਮਾਂ ਪਹਿਲਾਂ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਉਨ੍ਹਾਂ ਨੇ ਕੱਢੀ।
ਦੂਜੇ ਪਾਸੇ ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਏ। ਵਿਸ਼ਾਲ ਨੇ ਪੁਲਸ ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਕਿਉਂਕਿ ਉਨ੍ਹਾਂ ’ਤੇ ਦੋਬਾਰਾ ਵੀ ਹਮਲਾ ਹੋ ਸਕਦਾ ਹੈ। ਥਾਣਾ ਬਸਤੀ ਬਾਵਾ ਖੇਲ ਦੇ ਮੁਨਸ਼ੀ ਅਮਨਵੀਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪ੍ਰੇਮਪਾਲ ਮੌਕੇ ’ਤੇ ਗਏ ਹਨ। ਸਾਰੇ ਮਾਮਲੇ ਨੂੰ ਚੈੱਕ ਕੀਤਾ ਜਾਵੇਗਾ ਕਿ ਗੋਲੀ ਚੱਲੀ ਹੈ ਜਾਂ ਨਹੀਂ। ਉਸੇ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਇਸ ਦਿਨ ਨੂੰ ਨਿਕਲੇਗੀ ਧੁੱਪ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ