ਵਿਵਾਦਾਂ ’ਚ ਘਿਰੇ ਸਮਾਰਟ ਸਿਟੀ ਦੇ ਸਪੋਰਟਸ ਹੱਬ ਅਤੇ ਬਾਇਓ-ਮਾਈਨਿੰਗ ਪ੍ਰਾਜੈਕਟ

05/17/2022 4:39:51 PM

 ਜਲੰਧਰ (ਖੁਰਾਣਾ)–ਪਿਛਲੇ ਲੰਮੇ ਸਮੇਂ ਤੋਂ ਸਮਾਰਟ ਸਿਟੀ ਜਲੰਧਰ ਦੇ ਵਧੇਰੇ ਪ੍ਰਾਜੈਕਟ ਵਿਵਾਦਾਂ ’ਚ ਘਿਰਦੇ ਚੱਲੇ ਆ ਰਹੇ ਹਨ ਪਰ ਕਾਂਗਰਸੀ ਆਗੂਆਂ ਦੇ ਆਸ਼ੀਰਵਾਦ ਨਾਲ ਸਮਾਰਟ ਸਿਟੀ ਦੇ ਕਿਸੇ ਪ੍ਰਾਜੈਕਟ ਦੀ ਨਾ ਤਾਂ ਜਾਂਚ ਹੋਈ ਤੇ ਨਾ ਹੀ ਇਸ ਸਬੰਧੀ ਚੰਡੀਗੜ੍ਹ ਗਈ ਕਿਸੇ ਸ਼ਿਕਾਇਤ ’ਤੇ ਕੋਈ ਕਾਰਵਾਈ ਹੀ ਕੀਤੀ ਗਈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਮਾਰਟ ਸਿਟੀ ਜਲੰਧਰ ਦੇ ਵਧੇਰੇ ਪ੍ਰਾਜੈਕਟਾਂ ਦੇ ਰੀਵਿਊ ਹੋਣ ਦੀ ਆਸ ਬੱਝ ਰਹੀ ਹੈ। ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਸਪੋਰਟਸ ਹੱਬ ਪ੍ਰਾਜੈਕਟ ਅਤੇ ਬਾਇਓ-ਮਾਈਨਿੰਗ ਪ੍ਰਾਜੈਕਟ ’ਤੇ ਵੀ ਵਿਵਾਦਾਂ ਦਾ ਪ੍ਰਛਾਵਾਂ ਪੈ ਸਕਦਾ ਹੈ। ਸਮਾਰਟ ਸਿਟੀ ਦੇ ਹੀ ਇਕ ਅਧਿਕਾਰੀ ਨੇ ਦੱਿਸਆ ਕਿ ਸਪੋਰਟਸ ਹੱਬ ਪ੍ਰਾਜੈਕਟ ਨੂੰ ਚੰਡੀਗੜ੍ਹ ਦੀ ਇਕ ਕੰਪਨੀ ਨੂੰ ਈ. ਪੀ. ਸੀ. ਮੋਡ ਜ਼ਰੀਏ ਅਲਾਟ ਕੀਤਾ ਗਿਆ ਸੀ ਅਤੇ ਕੰਪਨੀ ਨੇ 77.77 ਕਰੋੜ ’ਚ ਇਹ ਪ੍ਰਾਜੈਕਟ 5 ਜਨਵਰੀ 2023 ਤੱਕ ਪੂਰਾ ਕਰਨਾ ਹੈ। ਫਿਲਹਾਲ ਅਜੇ ਤੱਕ ਸਾਈਟ ’ਤੇ ਚਾਰਦੀਵਾਰੀ ਅਤੇ ਐਂਟਰੀ ਗੇਟ ਦਾ ਕੰਮ ਵੀ ਪੂਰਾ ਨਹੀਂ ਹੋਇਆ। ਇਸ ਲਈ ਪ੍ਰਾਜੈਕਟ ਦੇ ਲਟਕਣ ਦੀ ਆਸ ਤਾਂ ਹੈ ਪਰ ਹੁਣ ਇਸ ਪ੍ਰਾਜੈਕਟ ਸਬੰਧੀ ਨਵੀਆਂ-ਨਵੀਆਂ ਡਰਾਇੰਗ ਚੰਡੀਗੜ੍ਹ ਭੇਜੀਆਂ ਜਾ ਰਹੀਆਂ ਹਨ, ਜਿਸ ਤੋਂ ਇਹ ਪ੍ਰਾਜੈਕਟ ਹੋਰ ਮਹਿੰਗਾ ਹੋਣ ਦੇ ਆਸਾਰ ਬਣ ਰਹੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਘੱਟ ਰਾਸ਼ੀ ਦੇ ਟੈਂਡਰ ਲਾ ਕੇ ਅਤੇ ਠੇਕੇਦਾਰਾਂ ਨੂੰ ਅਲਾਟ ਕਰ ਕੇ ਪ੍ਰਾਜੈਕਟ ਨੂੰ ਮਹਿੰਗਾ ਕਰਨਾ ਕਿੱਥੋਂ ਤੱਕ ਉਚਿਤ ਹੈ। ਆਉਣ ਵਾਲੇ ਦਿਨਾਂ ਿਵਚ ਇਹ ਮਾਮਲਾ ਗਰਮਾਉਣ ਦੇ ਆਸਾਰ ਹਨ।

PunjabKesari

ਕੀੜੀ ਦੀ ਚਾਲੇ ਚੱਲ ਰਹੀ ਹੈ ਬਾਇਓ-ਮਾਈਨਿੰਗ ਕੰਪਨੀ
ਸਮਾਰਟ ਸਿਟੀ ਨੇ ਬਾਇਓ-ਮਾਈਨਿੰਗ ਪ੍ਰਾਜੈਕਟ ਵੀ ਇਕ ਕੰਪਨੀ ਨੂੰ ਅਲਾਟ ਤਾਂ ਕਰ ਦਿੱਤਾ ਹੈ ਪਰ ਅਜੇ ਤੱਕ ਕੰਪਨੀ ਤੋਂ ਸਿਵਲ ਵਰਕ ਵੀ ਪੂਰਾ ਨਹੀਂ ਹੋਇਆ। ਕੰਟ੍ਰੈਕਟ ਦੇ ਮੁਤਾਬਕ ਕੰਪਨੀ ਨੇ 22 ਅਪ੍ਰੈਲ ਤੱਕ ਸ਼ੈੱਡ ਬਣਾ ਕੇ ਮਸ਼ੀਨਰੀ ਲਾਉਣੀ ਸੀ ਪਰ ਕੰਪਨੀ ਕੀੜੀ ਦੀ ਚਾਲੇ ਚੱਲ ਰਹੀ ਹੈ। ਹੁਣ ਇਸ ਮਾਮਲੇ ਵਿਚ ਹੋ ਰਹੀ ਦੇਰੀ ਦਾ ਨੋਟਿਸ ਲਿਆ ਗਿਆ ਹੈ, ਜਿਸ ਤਹਿਤ ਇਕ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ।

ਕੰਪਨੀ ਨੇ 2 ਮਹੀਨਿਆਂ ਦਾ ਸਮਾਂ ਜਾਂਚ ਕਮੇਟੀ ਕੋਲੋਂ ਮੰਗਿਆ ਹੈ ਪਰ ਅਜੇ ਤੱਕ ਕੰਪਨੀ ਨੂੰ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਮੰਨਿਆ ਜਾ ਿਰਹਾ ਹੈ ਕਿ ਲੇਟ-ਲਤੀਫੀ ਲਈ ਬਾਇਓ-ਮਾਈਨਿੰਗ ਪ੍ਰਾਜੈਕਟ ’ਤੇ ਕੰਮ ਕਰ ਰਹੀ ਕੰਪਨੀ ਨੂੰ ਜੁਰਮਾਨਾ ਤੱਕ ਲੱਗ ਸਕਦਾ ਹੈ। ਉਂਝ ਕੰਪਨੀ ਨੂੰ 3 ਨੋਟਿਸ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ। ਫਿਲਹਾਲ ਜਾਂਚ ਕਮੇਟੀ ਨੇ ਕੰਪਨੀ ਨੂੰ 10 ਦਿਨਾਂ ਅੰਦਰ ਤੇਜ਼ੀ ਨਾਲ ਕੰਮ ਕਰ ਕੇ ਪ੍ਰੋਗਰੈੱਸ ਰਿਪੋਰਟ ਦੇਣ ਨੂੰ ਕਿਹਾ ਹੈ, ਨਹੀਂ ਤਾਂ ਕੰਪਨੀ ’ਤੇ ਲੱਖਾਂ ਰੁਪਏ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
   


 
   


Manoj

Content Editor

Related News