250 ਨਸ਼ੇ  ਵਾਲੇ ਕੈਪਸੂਲਾਂ ਸਣੇ ਇਕ ਕਾਬੂ

12/07/2018 4:41:14 AM

ਜਲੰਧਰ, (ਕਮਲੇਸ਼)- ਬਾਰਾਂਦਰੀ  ਪੁਲਸ ਨੇ ਇਕ ਮੁਲਜ਼ਮ ਨੂੰ 250 ਨਸ਼ੇ ਵਾਲੇ ਕੈਪਸੂਲਾਂ ਸਣੇ ਕਾਬੂ ਕੀਤਾ ਹੈ। ਐੱਸ. ਐੱਚ. ਓ.  ਬਲਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਵਿਕਰਮ ਉਰਫ ਬਿੱਕਾ ਵਾਸੀ ਜਿੰਦਾ  ਫਾਟਕ ਮਕਸੂਦਾਂ ਵਜੋਂ ਹੋਈ ਹੈ। ਪੁਲਸ ਨੂੰ ਅਦਾਲਤ ਤੋਂ ਮੁਲਜ਼ਮ ਦਾ ਇਕ ਦਿਨ ਦਾ ਰਿਮਾਂਡ  ਮਿਲਿਆ ਹੈ।  ਮੁਲਜ਼ਮ ਨੇ ਪੁਲਸ ਪੁੱਛਗਿੱਛ ਵਿਚ ਦੱਸਿਆ ਕਿ ਉਹ ਪਿਛਲੇ 7 ਸਾਲਾਂ ਤੋਂ   ਨਸ਼ੇ ਵਾਲੇ ਕੈਪਸੂਲਾਂ ਦਾ ਧੰਦਾ ਕਰ ਰਿਹਾ ਹੈ ਅਤੇ ਖੁਦ ਵੀ ਨਸ਼ੇ ਦਾ ਆਦੀ ਹੈ। ਮੁਲਜ਼ਮ ’ਤੇ ਪਹਿਲਾਂ ਵੀ ਥਾਣਾ ਨੰਬਰ-1 ਵਿਚ ਐੱਨ. ਡੀ. ਪੀ. ਐੱਸ.  ਦਾ ਮਾਮਲਾ ਦਰਜ ਹੈ ਅਤੇ ਇਸ ਮਾਮਲੇ ’ਚ ਮੁਲਜ਼ਮ ਇਕ ਵਾਰ ਜੇਲ ਜਾ ਚੁੱਕਾ ਹੈ ਅਤੇ ਉਹ  ਜ਼ਮਾਨਤ ’ਤੇ ਚੱਲ ਰਿਹਾ ਹੈ। 
 


Related News