96 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਕਾਬੂ

Saturday, Sep 22, 2018 - 12:48 AM (IST)

96 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਕਾਬੂ

ਰੂਪਨਗਰ, (ਵਿਜੇ)- ਥਾਣਾ ਸਿੰਘ ਭਗਵੰਤਪੁਰ ਪੁਲਸ ਨੇ 1 ਮੁਲਜ਼ਮ ਤੋਂ 96 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਉਸ ’ਤੇ  ਮਾਮਲਾ ਦਰਜ ਕਰ ਕੇ ਫਰਾਰ ਦੂਜੇ  ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਟੀ-ਪੁਆਇੰਟ ਦੁਲਚੀ ਮਾਜਰਾ ਨੇਡ਼ੇ ਪੁਲਸ ਪਾਰਟੀ ਨੂੰ ਦੇਖ ਕੇ ਇਕ ਐਕਟਿਵਾ ਜਿਸ ’ਤੇ ਦੋ ਲੋਕ ਸਵਾਰ ਸਨ, ਘਬਰਾਅ ਗਏ ਅਤੇ ਉਸ ’ਚੋਂ ਇਕ ਵਿਅਕਤੀ ਖੇਤਾਂ ’ਚੋਂ ਦੀ ਫਰਾਰ ਹੋ ਗਿਆ। ਜਦੋਂ ਕਿ ਪੁਲਸ ਨੇ ਐਕਟਿਵਾ ਚਾਲਕ ਨੂੰ ਕਾਬੂ ਕਰ ਲਿਆ। ਜਿਸ ਨੇ ਆਪਣਾ ਨਾਮ ਬਰਿੰਦਰ ਸਿੰਘ ਨਿਵਾਸੀ ਧੂਮੇਵਾਲ (ਚਮਕੌਰ ਸਾਹਿਬ) ਦੱਸਿਆ। ਜਦੋਂ ਕਿ ਫਰਾਰ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ ਨਿਵਾਸੀ ਸਾਲਾਪੁਰ ਵਜੋਂ ਹੋਈ। ਪੁਲਸ ਨੇ ਐਕਟਿਵਾ ’ਤੇ ਰੱਖੇ ਦੋ ਬੈਗਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ’ਚੋਂ 8   ਪੇਟੀਅਾਂ  ਕੁੱਲ 96 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ  ਬਰਿੰਦਰ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਜਦੋਂ ਕਿ ਫਰਾਰ  ਮੁਲਜ਼ਮ  ਦੀ ਭਾਲ ਜਾਰੀ ਹੈ।


Related News