15 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 3 ਕਾਬੂ

Thursday, Jun 27, 2019 - 01:59 AM (IST)

15 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 3 ਕਾਬੂ

ਬੰਗਾ, (ਚਮਨ ਲਾਲ,ਰਾਕੇਸ਼)- ਥਾਣਾ ਸਦਰ ਪੁਲਸ ਵੱਲੋਂ 15 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐੱਸ.ਆਈ. ਹਰਜਿੰਦਰ ਕੌਰ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਜਿਸ ਵਿਚ ਐੱਚ. ਸੀ. ਹਰਜੀਤ ਸਿੰਘ, ਐੱਚ. ਸੀ. ਨਿਰਪਾਲ ਸਿੰਘ ਪਿੰਡ ਮਾਹਿਲ ਗਹਿਲਾਂ ਪੁਲ ਨਹਿਰ ’ਤੇ ਨਾਕਾਬੰਦੀ ਕਰਨ ਲਈ ਜਾ ਰਹੇ ਸਨ ਤਾਂ ਬੰਗਾ ਗਡ਼੍ਹਸ਼ੰਕਰ ਰੋਡ ’ਤੇ ਉਨ੍ਹਾਂ ਨੂੰ ਨਾਰਕੋਟਿਕ ਸੈੱਲ ਵਿਭਾਗ ਦੇ ਏ. ਐੱਸ. ਆਈ. ਬਲਬੀਰ ਰਾਮ ਸਮੇਤ ਪੁਲਸ ਪਾਰਟੀ ਮਿਲੇ। ਉਨ੍ਹਾਂ ਨੇ ਨਹਿਰ ਪੁਲ ਮਾਹਿਲ ਗਹਿਲਾਂ ਨਾਕਾਬੰਦੀ ਕੀਤੀ। ਇਸੇ ਦੌਰਾਨ ਇਕ ਆਈ-20 ਕਾਰ ਜੋ ਪਿੰਡ ਖਮਾਚੋ ਸਾਈਡ ਤੋਂ ਆ ਰਹੀ ਸੀ, ਦੇ ਡਰਾਈਵਰ ਨੇ ਪੁਲਸ ਪਾਰਟੀ ਨੂੰ ਵੇਖ ਕਾਰ ਪਿੱਛੇ ਨੂੰ ਮੋਡ਼ਨ ਲੱਗਾ ਤਾਂ ਉਨ੍ਹਾਂ ਦੀ ਕਾਰ ਬੰਦ ਹੋ ਗਈ। ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਵਿਚ ਕਾਰ ਸਵਾਰਾਂ ਦੀ ਪਛਾਣ ਪ੍ਰਿੰਸ, ਸੰਦੀਪ ਕੁਮਾਰ ਅਤੇ ਨਰੇਸ਼ ਕੁਮਾਰ ਦੇ ਤੌਰ ’ਤੇ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ 15 ਪੇਟੀਆਂ ਸ਼ਰਾਬ ਬਰਾਮਦ ਹੋਈ। ਜਿਸ ’ਤੇ ਕਾਰਵਾਈ ਕਰਦੇ ਹੋਏ ਤਿੰਨਾਂ ਵਿਅਕਤੀਆਂ ਨੂੰ ਥਾਣਾ ਸਦਰ ਲਿਆਂਦਾ ਗਿਆ ਅਤੇ ਉਨ੍ਹਾਂ ’ਤੇ ਅੈਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Bharat Thapa

Content Editor

Related News