ਕਾਂਗਰਸ ਪਾਰਟੀ ਦੀ ਕਾਨਫਰੰਸ ਲਈ ਵਰਕਰਾਂ ''ਚ ਭਾਰੀ ਉਤਸ਼ਾਹ : ਸੋਨੂ, ਮੋਮੀ, ਲਾਡੀ

05/04/2018 1:42:19 PM

ਸੁਲਤਾਨਪੁਰ ਲੋਧੀ (ਧੀਰ)—ਧੰਨ-ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਸ਼ਹੀਦੀ ਜੋੜ ਮੇਲੇ ਮੌਕੇ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਪਿੰਡ ਠੱਟਾ ਵਿਖੇ ਕਰਵਾਈ ਜਾ ਰਹੀ 10 ਮਈ ਨੂੰ ਵਿਸ਼ਾਲ ਕਾਨਫਰੰਸ ਲਈ ਇਲਾਕੇ ਦੇ ਕਾਂਗਰਸੀ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਸੋਨੂ ਸੌਂਦ ਸੀਨੀਅਰ ਆਗੂ, ਐਡ. ਬਲਵਿੰਦਰ ਸਿੰਘ ਮੋਮੀ ਤੇ ਦਵਿੰਦਰਪਾਲ ਸਿੰਘ ਲਾਡੀ ਦਰੀਏਵਾਲ ਨੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਸ਼ਹੀਦੀ ਜੋੜ ਮੇਲੇ ਮੌਕੇ 10 ਮਈ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦਰੀਏਵਾਲ, ਬੂਲਪੁਰ, ਠੱਟਾ ਨਵਾਂ, ਸੈਦਪੁਰ, ਠੱਟਾ ਪੁਰਾਣਾ ਆਦਿ 'ਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ਼ਹੀਦੀ ਕਾਨਫਰੰਸ ਮੌਕੇ ਸੀਨੀਅਰ ਲੀਡਰ ਪਹੁੰਚ ਕੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਹੋਰ ਭਲਾਈ ਸਕੀਮਾਂ ਪ੍ਰਤੀ ਜਾਣਕਾਰੀ ਦੇਣਗੇ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਕਾਨਫਰੰਸ 'ਚ ਪਹੁੰਚ ਕੇ ਆਪਣੇ ਲੀਡਰਾਂ ਦੇ ਵਿਚਾਰ ਸੁਣੋ ਅਤੇ ਧੰਨ-ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਇਸ ਮੌਕੇ ਗੁਲਜਾਰ ਸਿੰਘ ਮੋਮੀ, ਮਾ. ਮਹਿੰਗਾ ਸਿੰਘ, ਹਰਜਿੰਦਰ ਸਿੰਘ ਠੱਟਾ, ਗੁਰਦੀਪ ਸਿੰਘ ਠੱਟਾ, ਭਜਨ ਸਿੰਘ ਪ੍ਰਧਾਨ, ਨਿਰਵੈਰ ਸਿੰਘ ਖਿੰਡਾ, ਸੁਖਦੇਵ ਸਿੰਘ ਸੋਢੀ ਆਦਿ ਮੌਜੂਦ ਸਨ।


Related News