ਹਰੀਸ਼ ਰਾਵਤ ਦੇ ਮਹਾਨਗਰ ਪਹੁੰਚਣ ’ਤੇ ਗਰਮਾਈ ਕਾਂਗਰਸੀ ਰਾਜਨੀਤੀ

Saturday, Jan 23, 2021 - 03:16 PM (IST)

ਹਰੀਸ਼ ਰਾਵਤ ਦੇ ਮਹਾਨਗਰ ਪਹੁੰਚਣ ’ਤੇ ਗਰਮਾਈ ਕਾਂਗਰਸੀ ਰਾਜਨੀਤੀ

ਜਲੰਧਰ (ਧਵਨ)– ਮਹਾਨਗਰ ਦੇ ਕਾਂਗਰਸੀਆਂ ਨੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਰਾਵਤ ਦੇ ਜਲੰਧਰ ਪਹੁੰਚਣ ’ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਹਰੀਸ਼ ਰਾਵਤ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਆਏ ਸਨ। ਰਾਵਤ ਦੇ ਮਹਾਨਗਰ ਵਿਚ ਆਉਣ ’ਤੇ ਕਾਂਗਰਸੀ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਰਹੀ। ਹਰੇਕ ਕਾਂਗਰਸੀ ਆਗੂ ਰਾਵਤ ਦੀ ਖੁਸ਼ਾਮਦੀ ਵਿਚ ਲੱਗਾ ਰਿਹਾ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਦਾ ਨਵਾਂ ਸੰਗਠਨਾਤਮਕ ਢਾਂਚਾ ਵੀ ਬਣਨਾ ਹੈ। ਮਹਾਨਗਰ ਦੇ ਕਾਂਗਰਸੀਆਂ ਨੂੰ ਜਿਵੇਂ ਹੀ ਹਰੀਸ਼ ਰਾਵਤ ਦੇ ਆਉਣ ਦੀ ਸੂਚਨਾ ਮਿਲੀ, ਉਹ ਫੁੱਲਾਂ ਦੇ ਗੁਲਦਸਤੇ ਲੈ ਕੇ ਇਕੱਠੇ ਹੋ ਗਏ।

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ

PunjabKesari

ਅਰੁਣ ਵਾਲੀਆ ਨੇ ਰਾਵਤ ਨੂੰ ਕਿਹਾ ‘ਜੀ ਆਇਆਂ’
ਪੰਜਾਬ ਕਾਂਗਰਸ ਦੇ ਉੱਪ ਪ੍ਰਧਾਨ ਅਰੁਣ ਵਾਲੀਆ ਨੇ ਹਰੀਸ਼ ਰਾਵਤ ਨੂੰ ਮਹਾਨਗਰ ਪਹੁੰਚਣ ’ਤੇ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਰਾਵਤ ਤੋਂ ਕਾਂਗਰਸੀਆਂ ਨੂੰ ਬਹੁਤ ਉਮੀਦਾਂ ਹਨ ਅਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਕਾਂਗਰਸ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ, ਜਿਸ ਨਾਲ ਕਾਂਗਰਸ ਦੁਬਾਰਾ ਸੱਤਾ ਵਿਚ ਪਰਤ ਸਕੇ। ਉਨ੍ਹਾਂ ਰਾਵਤ ਨਾਲ ਸੰਗਠਨ ਸਬੰਧੀ ਚਰਚਾ ਵੀ ਕੀਤੀ।

PunjabKesari

ਪੰਜਾਬ ਕਾਂਗਰਸ ਸਕੱਤਰ ਨੇ ਰਾਵਤ ਨੂੰ ਦਿੱਤਾ ਫੁੱਲਾਂ ਦਾ ਗੁਲਦਸਤਾ
ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਸਾਹਿਲ ਮਿੱਢਾ ਨੇ ਪੰਜਾਬ ਕੇਸਰੀ ਦਫ਼ਤਰ ਪਹੁੰਚਣ ’ਤੇ ਹਰੀਸ਼ ਰਾਵਤ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਕਾਂਗਰਸ ਵਿਚ ਏਕਤਾ ਕਰਵਾਉਣ ਵਿਚ ਸਫਲ ਰਹੇ ਹਨ ਅਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮਿਲ ਕੇ ਬਿਹਤਰ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ:  ...ਜਦੋਂ ਵਿਆਹ ਵਾਲੀ ਗੱਡੀ ’ਤੇ ਕਿਸਾਨੀ ਝੰਡਾ ਲਗਾ ਕੇ NRI ਲਾੜਾ-ਲਾੜੀ ਨੇ ਲਾਏ ਨਾਅਰੇ

ਰਾਵਤ ਨੂੰ ਮਿਲੇ ਅਮਿਤ ਤਲਵਾੜ
ਹਰੀਸ਼ ਰਾਵਤ ਨਾਲ ਅਮਿਤ ਤਲਵਾੜ ਨੇ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਉਨ੍ਹਾਂ ਕਿਹਾ ਕਿ ਰਾਵਤ ਨੇ ਉੱਤਰਾਖੰਡ ਦੇ ਵਿਕਾਸ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਕਾਰਨ ਲੋਕ ਅੱਜ ਵੀ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰਦੇ ਹਨ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News