ਥਾਣਾ ਸਿਟੀ ਫਗਵਾੜਾ 'ਚ ਕੰਪਿਊਟਰ ਅਪਰੇਟਰ ਵਜੋਂ ਕੰਮ ਕਰਦੀ ਲੜਕੀ ਨਿਕਲੀ ਕੋਰੋਨਾ ਪਾਜ਼ੇਟਿਵ

06/27/2020 8:17:37 AM

ਫਗਵਾੜਾ,(ਹਰਜੋਤ) : 'ਕੋਰੋਨਾ ਵਾਇਰਸ' ਦੇ ਕੇਸਾਂ 'ਚ ਜਿਥੇ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਅੱਜ ਥਾਣਾ ਸਿਟੀ 'ਚ ਕੰਪਿਊਟਰ ਅਪਰੇਟਰ ਵਜੋਂ ਕੰਮ ਕਰਦੀ ਲੜਕੀ ਦਾ ਵੀ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਦੀ ਪੁਸ਼ਟੀ ਐੱਸ. ਐੱਚ. ਓ. ਡਾ. ਕਮਲ ਕਿਸ਼ੋਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ 24 ਜੂਨ ਨੂੰ ਲਏ 33 ਸੈਂਪਲਾਂ 'ਚੋਂ ਅੱਜ 33 ਦੀ ਰਿਪੋਰਟ ਆ ਗਈ ਹੈ, ਜਿਨ੍ਹਾਂ 'ਚੋਂ ਸਿਰਫ਼ ਇਕ ਅਪਰੇਟਰ ਹੀ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਉਣ ਪਿੱਛੋਂ ਸਿਹਤ ਵਿਭਾਗ ਨੇ ਉਸ ਦੀ ਟਰੈਵਲ ਹਿਸਟਰੀ ਦੀ ਵੀ ਜਾਂਚ ਕੀਤੀ ਪਰ ਉਹ ਪਿਛਲੇ ਕੁੱਝ ਦਿਨਾਂ ਤੋਂ ਆਈਸੋਲੇਟ 'ਚ ਹੀ ਹੈ। ਐੱਸ. ਐੱਮ. ਓ. ਨੇ ਦੱਸਿਆ ਕਿ ਉਸ ਨੂੰ ਸਬੰਧਿਤ ਸੈਂਟਰ ਵਿਖੇ ਭੇਜਿਆ ਜਾ ਰਿਹਾ ਹੈ।
ਸਿਹਤ ਵਿਭਾਗ ਨੇ ਅੱਜ ਕੋਰੋਨਾ ਨਾਲ ਸਬੰਧਿਤ 45 ਨਵੇਂ ਵਿਅਕਤੀਆਂ ਦੇ ਸੈਂਪਲ ਲਏ ਹਨ ਜਿਨ੍ਹਾਂ 'ਚ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੋਸਟਿਵ ਆਈ ਮੁਲਾਜ਼ਮ ਦੇ ਪਿਤਾ ਦਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ।ਜ਼ਿਕਰਯੋਗ ਹੈ ਕਿ 20 ਜੂਨ ਨੂੰ ਫਗਵਾੜਾ ਸਿਟੀ ਦੇ ਐੱਸ. ਐੱਚ. ਓ. ਸਮੇਤ ਚਾਰ ਪੁਲਸ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਇੰਡਸਟਰੀ ਏਰੀਆ ਦੇ ਇਕ ਸਨਅਤਕਾਰ ਸਮੇਤ 3 ਹੋਰ ਵਿਅਕਤੀ ਪਾਜ਼ੇਟਿਵ ਆਏ ਸਨ ਜਿਸ ਤੋਂ ਬਾਅਦ ਗਿਣਤੀ 7 ਹੋ ਗਈ ਸੀ ਤੇ ਥਾਣਾ ਸਿਟੀ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 23 ਜੂਨ ਵੀ ਕੁੱਲ ਸੱਤ ਨਵੇਂ ਮਾਮਲੇ ਸਾਹਮਣੇ ਆਏ ਸਨ। ਇਸੇ ਤਰ੍ਹਾਂ 25 ਜੂਨ ਨੂੰ ਵੀ ਕੋਰੋਨਾ ਦੇ ਦੋ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ 'ਚ ਇੱਕ ਥਾਣਾ ਸਿਟੀ ਦੇ ਐੱਸ. ਐੱਚ. ਓ. ਦਾ ਸੇਵਾਦਾਰ ਵੀ ਸ਼ਾਮਿਲ ਸੀ ਤੇ ਇਕ ਫ਼ੈਕਟਰੀ ਮਾਲਕ ਦਾ ਪਿਤਾ ਵੀ ਸ਼ਾਮਿਲ ਸੀ। ਜਿਸ ਤੋਂ ਬਾਅਦ ਅੱਜ ਲੜਕੀ ਦੀ ਆਈ ਰਿਪੋਰਟ ਤੋਂ ਬਾਅਦ ਥਾਣਾ ਸਿਟੀ ਦੇ ਕੁੱਲ 9 ਮਾਮਲੇ ਹੋ ਚੁੱਕੇ ਹਨ। ਇਸੇ ਦੌਰਾਨ ਕਈ ਪੁਲਸ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਆਉਣ ਪਿੱਛੋਂ ਉਨ੍ਹਾਂ ਸੁੱਖ ਸਾਹ ਲਿਆ।


 


Deepak Kumar

Content Editor

Related News