CM ਮਾਨ ਦੇ ਮਾਤਾ ਹਰਪਾਲ ਕੌਰ ਕਿੰਗ ਵਿਰਾਟ ਹੋਟਲ ਦਸੂਹਾ ਵਿਖੇ ਪਹੁੰਚੇ, ਹੋਇਆ ਨਿੱਘਾ ਸੁਆਗਤ

Thursday, Jul 25, 2024 - 06:57 PM (IST)

CM ਮਾਨ ਦੇ ਮਾਤਾ ਹਰਪਾਲ ਕੌਰ ਕਿੰਗ ਵਿਰਾਟ ਹੋਟਲ ਦਸੂਹਾ ਵਿਖੇ ਪਹੁੰਚੇ, ਹੋਇਆ ਨਿੱਘਾ ਸੁਆਗਤ

ਦਸੂਹਾ (ਝਾਵਰ, ਨਾਗਲਾ)-  ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਕੁਝ ਸਮੇਂ ਲਈ ਦਸੂਹਾ ਵਿਖੇ ਕਿੰਗ ਵਿਰਾਟ ਹੋਟਲ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮਿਲੇ। ਇਸ ਮੌਕੇ 'ਤੇ ਕਿੰਗ ਹੋਟਲ ਦੇ ਪ੍ਰਬੰਧਕ ਸਾਰਦਾ ਖੋਸਲਾ, ਐੱਮ. ਡੀ. ਵਿਸ਼ਾਲ ਖੋਸਲਾ, ਮੈਂਬਰ ਨੀਲਮ ਖੋਸਲਾ, ਹੀਤੇਸ਼ ਸਹਿਗਲ, ਮਨੂੰ, ਅਮਿਤ ਵਾਲੀਆ, ਸੁਨੀਲ ਚੋਹਾਨ, ਬਾਬਾ ਬੋਹੜ, ਨੰਬਰਦਾਰ ਭੁੱਲਾ ਰਾਮ ਤੇਜੀ ਆਮ ਆਦਮੀ ਪਾਰਟੀ ਆਗੂ ,ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਅਤੇ ਹੋਰ  ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। 

ਇਹ ਵੀ ਪੜ੍ਹੋ- ਵੱਡੀ ਖ਼ਬਰ: MP ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਨੂੰ ਮਿਲੀ ਜ਼ਮਾਨਤ

ਇਸ ਸਬੰਧੀ ਜਾਣਕਾਰੀ ਦਿੰਦੇ ਕਿੰਗ ਵਿਰਾਟ ਹੋਟਲ ਦੇ ਐੱਮ. ਡੀ. ਵਿਸ਼ਾਲ ਖੋਸਲਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਮਾਤਾ ਹਰਪਾਲ ਕੌਰ ਕਿਸੇ ਪ੍ਰਗਰਾਮ ਦੌਰਾਨ ਇਥੇ ਰੁੱਕੇ ਅਤੇ ਉਨ੍ਹਾਂ ਨੇ ਇਸ ਮੌਕੇ 'ਤੇ ਦਸੂਹਾ ਇਤਿਹਾਸਿਕ ਸ਼ਹਿਰ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸ਼ਹਿਰ ਦੀਆ ਸਮੱਸਿਆਵਾਂ ਸਬੰਧੀ ਵੀ ਚਰਚਾ ਕੀਤੀ। ਇਸ ਮੌਕੇ 'ਤੇ ਕਿੰਗ ਹੋਟਲ ਦੇ ਪ੍ਰਬੰਧਕ ਸਾਰਦਾ ਖੋਸਲਾ ਅਤੇ ਹੋਰ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ- ਸੋਸ਼ਲ ਮੀਡੀਆ ਦੀ ਦੋਸਤੀ ਪਿਆਰ 'ਚ ਬਦਲੀ, ਪ੍ਰੇਮੀ ਵੱਲੋਂ ਧੋਖਾ ਮਿਲਣ ਮਗਰੋਂ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News