ਕੋਰਟ ਕੰਪਲੈਕਸ ’ਚ ਭਿੜੇ ਦੋ ਹਵਾਲਾਤੀ, ਮਚੀ ਹਫੜਾ-ਦਫੜੀ

Monday, Jan 25, 2021 - 04:42 PM (IST)

ਕੋਰਟ ਕੰਪਲੈਕਸ ’ਚ ਭਿੜੇ ਦੋ ਹਵਾਲਾਤੀ, ਮਚੀ ਹਫੜਾ-ਦਫੜੀ

ਜਲੰਧਰ (ਕਮਲੇਸ਼)— ਜਲੰਧਰ ਦੇ ਕੋਰਟ ਕੰਪਲੈਕਸ ’ਚ ਬਾਅਦ ਦੁਪਹਿਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਥੇ ਦੋ ਹਵਾਲਾਤੀ ਆਪਸ ’ਚ ਭਿੜ ਗਏ। ਜਿਵੇਂ ਹੀ ਹਵਾਲਾਤੀਆਂ ਦੇ ਆਪਸ ’ਚ ਭਿੜਨ ਦੀ ਸੂਚਨਾ ਥਾਣਾ ਬਾਰਾਦਰੀ ਪੁਲਸ ਨੂੰ ਪਹੁੰਚੀ ਤਾਂ ਮੌਕੇ ’ਤੇ ਥਾਣਾ ਬਾਰਾਂਦਰੀ ਦੀ ਪੁਲਸ ਪਹੁੰਚੀ। ਮੌਕੇ ’ਤੇ ਪਹੁੰਚ ਕੇ ਪੁਲਸ ਨੇ ਦੋਵੇਂ ਹਵਾਲਾਤੀਆਂ ਨੂੰ ਹਿਰਾਸਤ ’ਚ ਲਿਆ। ਫਿਲਹਾਲ ਦੋਹਾਂ ਦੇ ਭਿੜਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵੱਲੋਂ  ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 


author

shivani attri

Content Editor

Related News