ਸਿਵਲ ਹਸਪਤਾਲ ''ਚ ਮਰੀਜ਼ਾਂ ਦੀ ਮਦਦ ਲਈ ਅੱਗੇ ਆਇਆ ਯਰਾਨਾ ਕਲੱਬ
Sunday, Nov 24, 2019 - 01:03 PM (IST)
![ਸਿਵਲ ਹਸਪਤਾਲ ''ਚ ਮਰੀਜ਼ਾਂ ਦੀ ਮਦਦ ਲਈ ਅੱਗੇ ਆਇਆ ਯਰਾਨਾ ਕਲੱਬ](https://static.jagbani.com/multimedia/2019_11image_13_02_129138712untitled-11copy.jpg)
ਜਲੰਧਰ (ਸੋਨੂੰ)— ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਆ ਰਹੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਯਰਾਨਾ ਕਲੱਬ ਵੱਲੋਂ ਕੁਝ ਸਾਮਾਨ ਭੇਟ ਕੀਤਾ ਗਿਆ। ਯਰਾਨਾ ਕਲੱਬ ਦੇ ਇਕ ਮੈਂਬਰ ਨੇ ਦੱਸਿਆ ਕਿ 62ਵੇਂ ਪ੍ਰਾਜੈਕਟ ਤਹਿਤ ਸਿਵਲ ਹਸਪਤਾਲ 'ਚ ਬੈੱਡ ਸ਼ੀਟਸ, ਟਿਊਬ ਲਾਈਟਸ, ਪੱਖਿਆਂ ਦੀ ਕਮੀ ਨੂੰ ਦੂਰ ਕਰਦੇ ਹੋਏ ਕਲੱਬ ਵੱਲੋਂ ਇਹ ਸਾਰਾ ਸਾਮਾਨ ਡੋਨੈਟ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਵੀ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਯਰਾਨਾ ਕਲੱਬ ਇਕ ਸੋਸ਼ਲ ਕਲੱਬ ਹੈ ਅਤੇ ਸਮਾਜ ਸੇਵਾ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸ ਦੌਰਾਨ ਲੋਕਾਂ ਨੂੰ ਯਰਾਨਾ ਕਲੱਬ ਦੇ ਨਾਲ ਜੁੜਨ ਜੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਹਰਿਆਲੀ ਲਈ ਦਰੱਖਤਾਂ ਨੂੰ ਪੇਂਟ ਕਰਵਾ ਕੇ ਕੁਝ ਸਲੋਗਨ ਵੀ ਲਿਖਵਾਏ ਗਏ ਹਨ। ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਸਿਵਲ ਹਸਪਤਾਲ 'ਚ ਪੂਰੀ ਤਰ੍ਹਾਂ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਹਰਿਆਲੀ ਫੈਲਾਈ ਜਾਵੇ।
ਸਿਵਲ ਹਸਪਤਾਲ 'ਚ 150 ਟਿਊਬ ਲਾਈਟਸ, 30 ਐੱਲ. ਈ. ਡੀ ਅਤੇ 150 ਦੇ ਕਰੀਬ ਬੈੱਡ ਸ਼ੀਟਸ ਡੋਨੈਟ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਲੱਬ ਦੇ ਮੈਂਬਰ ਨਿਖਲ ਕੋਹਲੀ ਦੇ ਨਾਲ ਟੀਮ ਦੇ ਕੁਝ ਮੈਂਬਰ ਬੀਤੇ ਦਿਨਾਂ ਤੋਂ ਸਿਵਲ ਹਸਪਤਾਲ 'ਚ ਕਮੀਆਂ ਦੀ ਜਾਂਚ ਕਰ ਰਹੇ ਸਨ।