ਯੂ. ਪੀ.-ਬਿਹਾਰ ਜਾਣ ਵਾਲੀਆਂ ਟਰੇਨਾਂ ’ਚ ਚੱਲ ਰਹੀ ਲੰਮੀ ਵੇਟਿੰਗ

04/11/2021 5:02:19 PM

ਜਲੰਧਰ (ਗੁਲਸ਼ਨ)– ਸਿਟੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰ ’ਤੇ ਇਨ੍ਹੀਂ ਦਿਨੀਂ ਯੂ. ਪੀ-ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ਦੀ ਬੁਕਿੰਗ ਜ਼ਿਆਦਾ ਹੋ ਰਹੀ ਹੈ। ਵਧੇਰੇ ਟਰੇਨਾਂ ਵਿਚ ਲੰਮੀ ਵੇਟਿੰਗ ਚੱਲ ਰਹੀ ਹੈ। ਕੋਵਿਡ-19 ਮਹਾਮਾਰੀ ਦੇ ਬਾਅਦ ਤੋਂ ਚਲਾਈਆਂ ਗਈਆਂ ਟਰੇਨਾਂ ਵਿਚ ਸਿਰਫ ਕਨਫਰਮ ਰਿਜ਼ਰਵ ਟਿਕਟ ’ਤੇ ਹੀ ਸਫਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਬਿਨਾਂ ਕਨਫਰਮ ਟਿਕਟ ਦੇ ਯਾਤਰੀ ਟਰੇਨ ਵਿਚ ਸਫਰ ਨਹੀਂ ਕਰ ਸਕਦਾ। ਕਨਫਰਮ ਟਿਕਟ ਲਈ ਇਕਲੌਤਾ ਤਤਕਾਲ ਬੁਕਿੰਗ ਦਾ ਹੀ ਸਹਾਰਾ ਰਹਿ ਜਾਂਦਾ ਹੈ। ਇਸ ਲਈ ਤਤਕਾਲ ਬੁਕਿੰਗ ਕਰਵਾਉਣ ਵਾਲਿਆਂ ਦੀ ਗਿਣਤੀ ਵੀ ਕਾਫੀ ਵਧ ਗਈ ਹੈ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਦੂਜੇ ਪਾਸੇ ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਵਾਸੀ ਯਾਤਰੀ ਪਲਾਇਨ ਕਰ ਰਹੇ ਹਨ ਪਰ ਅਜਿਹਾ ਕੁਝ ਨਹੀਂ ਹੈ। ਮੰਡਲ ਦੇ ਕਿਸੇ ਵੀ ਸਟੇਸ਼ਨ ’ਤੇ ਵਾਧੂ ਭੀੜ ਨਹੀਂ ਹੈ। ਕੋਵਿਡ-19 ਦੀਆਂ ਗਾਈਡਲਾਈਨਜ਼ ਦਾ ਪਾਲਣ ਕਰਨ ਅਤੇ ਕਨਫਰਮ ਟਿਕਟ ’ਤੇ ਹੀ ਯਾਤਰੀ ਨੂੰ ਟਰੇਨ ਵਿਚ ਚੜ੍ਹਨ ਦਿੱਤਾ ਜਾ ਰਿਹਾ ਹੈ। ਵਿਆਹਾਂ ਦਾ ਸੀਜ਼ਨ ਹੋਣ ਕਾਰਨ ਹੀ ਇਨ੍ਹੀਂ ਦਿਨੀਂ ਪ੍ਰਵਾਸੀ ਆਪਣੇ ਗ੍ਰਹਿ ਸੂਬਿਆਂ ਨੂੰ ਜਾਂਦੇ ਹਨ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼


shivani attri

Content Editor

Related News